Skip to main content

Posts

Showing posts from May, 2023

ਵਕੀਲ ਕਿਵੇਂ ਹਾਇਰ ਕਰੀਏ?

 ਪਹਿਲਾ ਪੜ੍ਹਾਅ, ਚੰਗਾ ਹੈ ਜੇਕਰ ਮਸਲਾ ਪੰਚਾਇਤੀ ਪੱਧਰ ਤੇ ਨਿਬੜ੍ਹ ਜਾਵੇ -    ਪਿਛਲੇ ਦਿਨੀ ਮੈਂ ਕਿਸੇ ਬਹੁਤ ਹੀ ਯੋਗ ਵਕੀਲ ਦੀ ਇੰਟਰਵਿਊ ਸੁਣ ਰਿਹਾ ਸੀ ਤੇ ਉਸ ਵਿੱਚ ਵਕੀਲ ਸਾਹਿਬ ਨੇ ਜਿਕਰ ਕੀਤਾ ਕਿ ਪੁਰਾਣੇ ਸਮਿਆਂ ਵਿੱਚ ਇਹ ਗੱਲ ਕਹੀਂ ਜਾਂਦੀ ਸੀ ਕਿ  ਸਿਆਣਾ ਵਿਅਕਤੀ ਕਦੇ ਵੀ ਕਚਿਹਰੀ ਦੀ ਪੌੜੀ ਨਹੀਂ ਚੜ੍ਹਦਾ, ਤੇ ਸ਼ਾਇਦ ਇਹ ਗੱਲ ਉਸ ਸਮੇਂ ਢੁੱਕਵੀ ਵੀ ਸੀ ਕਿਉਂਕਿ ਉਸ ਸਮੇਂ ਪੰਚਾਇਤਾਂ ਦਾ ਰੁਤਬਾ ਬਹੁਤ ਹੀ ਵੱਡਾ ਸੀ ਤੇ ਕੋਈ ਵੀ ਬੰਦਾ ਪੰਚਾਇਤ ਦੀ ਕਹੀ ਗੱਲ ਨਹੀਂ ਸੀ ਮੋੜਦਾ ਤੇ ਜਿਆਦਾਤਰ ਫੈਂਸਲੇ ਪੰਚਾਇਤ ਲੈਵਲ ਤੇ ਹੀ ਹੋ ਜਾਇਆ ਕਰਦੇ ਸਨ, ਕਿਉਂਕਿ ਅਸਲ ਵਿੱਚ ਪੰਚਾਇਤ ਹੀ ਪਹਿਲੀ ਕੋਰਟ ਹੁੰਦੀ ਸੀ ਤੇ ਪੰਚਾਇਤ ਦੇ ਮੈਂਬਰ ਲੋਕਲ ਜਾਂ ਝਗੜ੍ਹੇ ਵਾਲੀ ਸੁਸਾਇਟੀ ਜਾਂ ਪਿੰਡ ਦੇ ਵਿਅਕਤੀ ਹੀ ਹੋਣ ਕਾਰਨ ਅਸਲੀ ਸੱਚ ਤੋਂ ਜਾਣੂ ਹੁੰਦੇ ਸਨ ਤੇ ਉਹਨਾਂ ਦਾ ਫੈਸਲਾਂ ਨਿਰਸੰਦੇਹ ਉੱਤਮ ਹੁੰਦਾ ਸੀ।       ਪਰ ਇਹ ਗੱਲ ਉਸ ਸਮੇਂ ਦੀ ਪੰਚਾਇਤ ਦੀ ਹੈ ਜਦੋਂ ਪੰਚਾਇਤ ਮੈਂਬਰ ਤੇ ਸਰਪੰਚ ਬਣਨ ਲਈ ਪੈਸਾ ਤੇ ਸ਼ਰਾਬ ਦੀ ਵਰਤੋਂ ਨਹੀਂ ਹੁੰਦੀ ਸੀ ਤੇ ਪਿੰਡ ਦਾ ਸਿਆਣਾ , ਤਜਰਬੇਕਾਰ ਤੇ  ਉਮਰ ਦਰਾਜ ਵਿਅਕਤੀ ਜਿਸਨੇ ਆਪਣੇ ਜੀਵਨ ਵਿੱਚ ਸਹੀ ਤੇ ਗਲਤ ਹੋਏ ਫੈਸਲਿਆਂ ਦੇ ਨਤੀਜੇ ਵੇਖੇ ਹੋਣ ਨੂੰ ਸਰਪੰਚ ਤੇ ਪੰਚਾਇਤ ਮੈਂਬਰ ਬਣਾਇਆ ਜਾਂਦਾਂ ਸੀ। ਜਿੱਥੇੇ ਪੁਰਾਣੇ ਸਮਿਆਂ ਵਿੱਚ ਪੰਚਾਇਤਾਂ ਨਿਰਪੱਖ ਸਨ ਉੱਥੇ ਅਧੁਨ...

ਐਲ.ਐਲ.ਬੀ. ਅਕਾਦਮਿਕ ਤੇ ਪ੍ਰੋਫੈਸ਼ਨਲ ਡਿਗਰੀ ਕੀ ਹੈ?, ਕੀ ਅਕਾਦਮਿਕ ਡਿਗਰੀ ਲੈ ਕੇ ਵਿਅਕਤੀ ਐਡਵੋਕੇਟ(ਵਕੀਲ) ਬਣ ਸਕਦਾ ਹੈ?

       ਜਿਵੇਂ ਕਿ ਜਿਆਦਾਤਰ ਲੋਕ ਸਾਇਦ  ਇਸ ਬਾਰੇ ਜਾਣਕਾਰੀ ਰਖਦੇ  ਹਨ ਕਿ ਵਕੀਲ ਬਨਣ ਲਈ ਮੁੱਖ ਤੌਰ ਤੇ ਦੋ ਤਰੀਕੇ ਹਨ ਜਾਂ ਤਾਂ ਕਿਸੇ ਵੀ ਵਿਸ਼ਿਆਂ ਨਾਲ 10+2 ਕਰਕੇ ਪੰਜ ਸਾਲਾ ਲਾਅ ਡਿਗਰੀ ਜਿਵੇਂ ਕਿ ਬੀ.ਏ ਐਲ.ਐਲ.ਬੀ., ਬੀ.ਸੀ.ਏ. ਐਲ.ਐਲ.ਬੀ., ਬੀ, ਕਾਮ. ਐਲ.ਐਲ.ਬੀ. ,ਜਾਂ ਬੀ.ਐਸ.ਸੀ. ਐਲ.ਐਲ.ਬੀ. ਕੀਤੀ ਜਾਂਦੀ ਹੈ।     ਜਾਂ ਦੂਸਰਾ ਤਰੀਕਾ ਕਿਸੇ ਵੀ ਵਿਸ਼ੇ ਵਿੱਚ ਗਰੈਜੂਏਸ਼ਨ ਭਾਵ (ਬੀ.ਏ., ਬੀ.ਐਸ.ਸੀ., ਬੀ.ਕਾਮ., ਬੀ.ਸੀ.ਏ.) ਜਾਂ ਕੋਈ ਹੋਰ ਗਰੈਜੂਏਸ਼ਨ ਜੋ  ਯੂ.ਜੀ.ਸੀ. ਦੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਰਨ ਉਪਰੰਤ ਤਿੰਨ ਸਾਲਾ ਪ੍ਰੋਫੈਸ਼ਨਲ ਡਿਗਰੀ  ਕਰਕੇ ਵਕੀਲ ਬਣਿਆ ਜਾਂਦਾਂ ਹੈ। ਬਹੁਤ ਹੀ ਨਾਮਵਾਰ ਯੂਨੀਵਰਸਿਟੀ ਜਾਂ ਕਾਲਜਾਂ ਵਿੱਚ ਦਾਖਲਾ ਕਾਮਨ ਲਾਅ ਐਡਮਿਸਨ ਟੈਸਟ (ਕਲੈਟ) ਯੂ.ਜੀ. ਭਾਵ ਅੰਡਰ ਗਰੈਜੂਏਟ ਰਾਂਹੀਂ ਹੁੰਦਾ ਹੈ ਜੋ ਕਿ ਹਰ ਸਾਲ ਐਨ.ਟੀ.ਏ. ਦੁਆਰਾ ਕਰਵਾਇਆ ਜਾਂਦਾਂ ਹੈ ਤੇ ਬਾਕੀ ਕੁੱਝ ਸਟੇਟ ਤੇ ਪ੍ਰਾਈਵੇਟ ਯੂਨੀਵਰਸਿਟੀਆ ਗਰੈਜੂਏਸ਼ਨ ਦੇ ਅੰਕਾਂ ਦੇ ਅਧਾਰ ਤੇ ਵੀ ਦਾਖਲਾ ਦਿੰਦੀਆਂ ਹਨ।     ਤਿੰਨ ਸਾਲਾ ਡਿਗਰੀ ਕਰਨ ਸਮੇਂ ਭਾਰਤੀ ਯੂਨੀਵਰਸਿਟੀਆਂ ਵਿੱਚ ਦੋ ਤਰ੍ਹਾਂ ਦੀਆਂ ਡਿਗਰੀਆਂ ਦਿੱਤੀਆ ਜਾਂਦੀਆਂ ਹਨ ਜਿਵੇਂ ਕਿ:  1. ਅਕਾਦਮਿਕ ਡਿਗਰੀ - ਜੋ ਕਿ ਦੋ ਸਾਲ ਦੀ ਹੁੰਦੀ ਹੈ ਜਿਸ ਵਿੱਚ ਲਾਅ ਦੇ ਮੁੱਖ ਵਿਸ਼ੇ ਪੜ੍ਹਾਏ ਜਾਂਦੇ ਹਨ  ਪਰ ਪ੍...

ਆਲ ਇੰਡੀਆ ਬਾਰ ਐਗਜਾਮ (AIBE XVI)

 ਸਟੇਟ ਬਾਰ ਕੌਸ਼ਲ ਵਿੱਚ ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਸਿਰਫ ਦੋ ਸਾਲ ਲਈ ਹੀ ਸਰਟੀਫਿਕੇਟ ਆਫ ਰਜਿਸਟ੍ਰੇਸ਼ਨ  ਜਾਰੀ ਕੀਤਾ ਜਾਂਦਾਂ ਹੈ ਤੇ ਇਹਨਾਂ ਦੋ ਸਾਲਾਂ ਵਿੱਚ ਬਾਰ ਕੌਸ਼ਲ ਆਫ ਇੰਡੀਆ ਦੁਆਰਾ ਸੰਚਾਲਤ “ ਆਲ ਇੰਡੀਆ ਬਾਰ ਐਗਜਾਮ ” ਪਾਸ ਕਰਨਾ ਲਾਜਮੀ ਹੈ ਜੇਕਰ ਕੋਈ ਐਡਵੋਕੇਟ ਇਹ ਪ੍ਰਖਿਆ ਨਿਰਧਾਰਤ ਸਮੇਂ ਵਿੱਚ ਪਾਸ ਨਹੀਂ ਕਰ ਸਕਦਾ ਤਾਂ ਉਹ ਕਿਸੇ ਵੀ ਕੋਰਟ ਵਿੱਟ ਪ੍ਰੈਕਟਿਸ ਕਰਨ ਲਈ ਤਦ ਤੱਕ ਅਯੋਗ ਕਰਾਰ ਦਿੱਤਾ ਜਾਂਦਾਂ ਹੈ ਜਦੋ ਤੱਕ ਉਹ ਇਹ ਇਮਤਿਹਾਨ ਪਾਸ ਨਹੀਂ ਕਰ ਲੈਂਦਾਂ,ਇਹ ਇਮਤਿਹਾਨ ਆਮ ਤੌਰ ਤੇ ਸਾਲ ਵਿੱਚ ਦੋ ਵਾਰ ਆਯੋਜਤ ਕੀਤਾ ਜਾਂਦਾਂ ਹੈ ਪਰ ਕਰੋਨਾ ਕਾਲ ਸਮੇਂ ਇਹ ਇਮਤਿਹਾਨ ਦਸੰਬਰ 2021 ਵਿੱਚ ਲਿਆ ਗਿਆ ਤੇ ਇਸਦਾ ਨਤੀਜਾ 3 ਫਰਵਰੀ 2022 ਨੂੰ ਘੋਸ਼ਿਤ ਕੀਤਾ ਗਿਆ , ਜੋ ਕਿ ਮੈਂ ਪਹਿਲੇ ਹੀ ਵਾਰ ਬਹੁਤ ਅਸਾਨੀ ਨਾਲ ਪਾਸ ਕਰ ਲਿਆ ਤੇ ਮੇਰੇ ਜਿਆਦਾਤਰ ਵਕੀਲ ਦੋਸਤਾ ਨੇ ਵੀ ਇਹ ਪਾਸ ਕਰ ਲਿਆ । ਇਹ ਬਾਰ ਐਗਜਾਮ ਪਾਸ ਕਰਨ ਤੇ ਸਰਟੀਫਿਕੇਟ ਆਫ ਪ੍ਰੈਕਟਿਸ ਜਾਰੀ ਕੀਤਾ ਜਾਂਦਾ ਹੈ ਜਿਸ ਉਪਰ ਰਜਿਸ਼ਟ੍ਰਡ ਵਕੀਲ ਸਾਹਿਬ ਦੀ ਫੋਟੋ ਤੇ ਪਾਸ ਕਰਨ ਦਾ ਰੋਲ ਨੰਬਰ ਸਾਲ ਆਦਿ ਹੁਦਾ ਹੈ ਜਿਵੇਂ ਕਿ ਤੁਸੀ ਹੇਠ ਵਿਖਾਈ ਤਸਵੀਰ ਵਿੱਚ ਵੇਖ ਰਹੋ ਹੋ। ਇਹ ਇੱਕ ਓਪਨ ਬੁੱਕ ਐਗਜਾਮ ਹੁੰਦਾ ਹੈ ਜਿਸ ਵਿੱਚ ਵਿਦਿਆਰਥੀ ਸਬੰਧਤ ਬੇਅਰ ਐਕਟ ਲੈ ਕੇ ਜਾ ਸਕਦੇ ਹਨ ਜਿਸਨੇ ਵੀ ਐਲ.ਐਲ.ਬੀ. ਦੀ ਡਿਗਰੀ ਥੋੜ੍ਹਾ ਧਿਆਨ ਨਾਲ ਪੜ੍ਹ ਕੇ ਕੀਤੀ ਹੁੰਦੀ ਹੈ ਉਹ ਇਹ ਪ੍ਰੀਖਿਆ ਆਸਾਨੀ ...

ਰਜਿਸਟ੍ਰੇਸ਼ਨ ਜਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ (ਮਾਨਯੋਗ ਜੱਜ ਸਾਹਿਬ ਸ੍ਰੀ ਕਮਲਜੀਤ ਸਿੰਘ ਲਾਂਬਾਂ ਜੀ, ਬਾਰ ਪ੍ਰਧਾਨ ਐਡਵੋਕੇਟ ਲਕਿੰਦਰਦੀਪ ਸਿੰਘ ਭਾਈਕਾ ਜੀ ਤੇ ਉਹਨਾਂ ਦੀ ਸਮੁੱਚੀ ਟੀਮ ਨਾਲ)

 

ਰਜਿਸਟ੍ਰੇਸ਼ਨ ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ,ਚੰਡੀਗੜ੍ਹ।

 ਐਲ.ਐਲ.ਬੀ. ਦੀ ਤਿੰਨ ਸਾਲਾ ਪ੍ਰੋਫੈਸਨਲ ਡਿਗਰੀ ਪਾਸ ਕਰਨ ਉਪਰੰਤ ਕਿਸੇ ਵੀ ਸਟੇਟ ਬਾਰ ਕੌਸ਼ਲ ਵਿੱਚ ਬਤੌਰ ਐਡਵੋਕੇਟ ਰਜਿਸਟ੍ਰੇਸ਼ਨ ਕਰਵਾਉਣਾ ਲਾਜਮੀ ਹੈ ਜਿਸ ਉਪਰੰਤ ਤੁਹਾਨੂੰ ਰਜਿਸਟ੍ਰੇਸ਼ਨ ਸਰਟੀਫਿਕੇਟ ਤੇ ਸਟੇਟ ਬਾਰ ਕੌਸ਼ਲ ਦਾ ਪਹਿਚਾਣ ਪੱਤਰ ਪ੍ਰਦਾਨ ਕੀਤਾ ਜਾਂਦਾਂ ਹੈ, ਇਹਨਾਂ ਦੋਹਾਂ ਦਸਤਾਵੇਜਾਂ ਤੇ ਤੁਹਾਡਾ ਰਜਿਸਟ੍ਰੇਸ਼ਨ ਨੰਬਰ ਦਰਜ ਹੁੰਦਾ ਹੈ ਜੋ ਪੂਰੀ ਜਿੰਦਗੀ ਬਤੌਰ ਵਕੀਲ ਤੁਹਾਡਾ ਪੱਕਾਂ ਨੰਬਰ ਹੁੰਦਾ ਹੈ  ਜਿਵੇਂ ਮੈਂ ਬਾਰ ਕੌਸ਼ਲ ਆਫ ਪੰਜਾਬ ਐਂਡ ਹਰਿਆਣਾ , ਚੰਡੀਗੜ੍ਹ ਵਿੱਚ ਬਤੌਰ ਵਕੀਲ ਰਜਿਸਟ੍ਰਡ ਹੋਇਆ ਹਾਂ। ਰਜਿਸਟ੍ਰੇਸ਼ਨ ਸਮੇਂ ਹੇਠ ਵਿਖਾਏ ਅਨੁਸਾਰ ਦਸਤਾਵੇਜ ਮਿਲਦੇ ਹਨ:

ਸਮਝੋ ਕਾਨੂੰਨ ਨੂੰ ਆਪਣੀ ਮਾਂ-ਬੋਲੀ “ ਪੰਜਾਬੀ ਭਾਸ਼ਾ” ਵਿੱਚ

  ਇਹ ਬਲਾਗ ਬਣਾਉਣ ਦਾ ਮੇਰਾ ਮੁੱਖ ਮਕਸਦ ਕਾਨੂੰਨੀ ਜਾਣਕਾਰੀ ਆਮ ਲੋਕਾਂ ਨਾਲ ਸਾਂਝੀ ਕਰਨ ਦਾ ਹੈ ਤਾਂ ਕਿ ਕਾਨੂੰਨੀ ਜਾਣਕਾਰੀ ਲੋਕਾਂ ਨੂੰ ਜਾਗ੍ਰਿਤ ਕਰ ਸਕੇ ਤੇ ਆਮ ਵਿਅਕਤੀ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉਸ ਨਾਲ ਸਬੰਧਤ ਕਾਨੂੰਨੀ ਪਹਿਲੂਆ ਨੂੰ ਵਿਚਾਰ ਸਕੇ। ਇਸ ਬਲਾਗ ਵਿੱਚ ਮੇਰੀ ਕੋਸ਼ਿਸ਼ ਰਹੇਗੀ ਕਿ ਇਹ ਜਾਣਕਾਰੀ ਮੈਂ ਪੰਜਾਬੀ ਭਾਸ਼ਾ ਵਿੱਚ ਤੁਹਾਡੇ ਨਾਲ ਸਾਂਝੀ ਕਰਾਂ ਤਾਂ ਕਿ ਆਪਣੀ ਸਿੱਖਿਆ ਦੀ ਵਰਤੋਂ  ਨਾਲ ਮੇਰੇ ਪੰਜਾਬੀ ਭਾਸ਼ਾ ਸਮਝਣ ਵਾਲੇ ਲੋਕਾਂ ਨੂੰ ਦੱਸ ਸਕਾਂ ਕਿ ਕਿਸੇ ਖਾਸ ਵਿਸ਼ੇ ਤੇ ਉਸ ਨਾਲ ਸਬੰਧਤ ਕਾਨੂੰਨ ਕੀ ਹਨ  ਤੇ ਇਸ ਬਲੌਗ ਰਾਂਹੀ ਮੇਰੀ ਇਹ ਵੀ ਕੋਸ਼ਿਸ ਰਹੇਗੀ ਕਿ ਮੈਂ ਕੋਰਟ ਵਿੱਚ ਜੋ ਪ੍ਰੋਸ਼ੀਜਰ ਕਰਿਮੀਨਲ ਜਾਂ ਸਿਵਲ ਕੋੇਸ ਵਿੱਚ ਵਰਤਿਆ ਜਾਂਦਾਂ ਹੈ ਉਸਦੇ ਕਿਹੜ੍ਹੇ- ਕਿਹੜ੍ਹੇ ਸਟੈਪ ਹਨ ਤੇ ਕਿਸੇ ਜੁਰਮ ਹੋਂਂਣ ਸਮੇਂ ਪੁਲੀਸ, ਮੈਜਿਸਟ੍ਰੇਟ , ਮਾਨਯੋਗ ਕੋਰਟ , ਵਕੀਲ ਸਾਹਿਬਾਨ, ਪਬਲਿਕ ਪ੍ਰਾਸੀਕਿਊਟਰ (ਸਰਕਾਰੀ ਵਕੀਲ) ਦਾ ਕੀ ਰੋਲ ਹੁੰਦਾ ਹੈ ਤੇ ਕਿਸ ਤਰ੍ਹਾਂ ਪੂਰਾ ਟਰਾਈਲ ਚਲਦਾ ਹੈ ਤੇ ਕਿਸ ਤਰ੍ਹਾਂ ਇਹ ਆਪਣੇ ਆਖਰੀ ਨਿਰਣੇ ਤੱਕ ਪਹੁੰਚਦਾ ਹੈ।                                                              ...