Skip to main content

ਆਲ ਇੰਡੀਆ ਬਾਰ ਐਗਜਾਮ (AIBE XVI)

 ਸਟੇਟ ਬਾਰ ਕੌਸ਼ਲ ਵਿੱਚ ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਸਿਰਫ ਦੋ ਸਾਲ ਲਈ ਹੀ ਸਰਟੀਫਿਕੇਟ ਆਫ ਰਜਿਸਟ੍ਰੇਸ਼ਨ  ਜਾਰੀ ਕੀਤਾ ਜਾਂਦਾਂ ਹੈ ਤੇ ਇਹਨਾਂ ਦੋ ਸਾਲਾਂ ਵਿੱਚ ਬਾਰ ਕੌਸ਼ਲ ਆਫ ਇੰਡੀਆ ਦੁਆਰਾ ਸੰਚਾਲਤ “ ਆਲ ਇੰਡੀਆ ਬਾਰ ਐਗਜਾਮ ” ਪਾਸ ਕਰਨਾ ਲਾਜਮੀ ਹੈ ਜੇਕਰ ਕੋਈ ਐਡਵੋਕੇਟ ਇਹ ਪ੍ਰਖਿਆ ਨਿਰਧਾਰਤ ਸਮੇਂ ਵਿੱਚ ਪਾਸ ਨਹੀਂ ਕਰ ਸਕਦਾ ਤਾਂ ਉਹ ਕਿਸੇ ਵੀ ਕੋਰਟ ਵਿੱਟ ਪ੍ਰੈਕਟਿਸ ਕਰਨ ਲਈ ਤਦ ਤੱਕ ਅਯੋਗ ਕਰਾਰ ਦਿੱਤਾ ਜਾਂਦਾਂ ਹੈ ਜਦੋ ਤੱਕ ਉਹ ਇਹ ਇਮਤਿਹਾਨ ਪਾਸ ਨਹੀਂ ਕਰ ਲੈਂਦਾਂ,ਇਹ ਇਮਤਿਹਾਨ ਆਮ ਤੌਰ ਤੇ ਸਾਲ ਵਿੱਚ ਦੋ ਵਾਰ ਆਯੋਜਤ ਕੀਤਾ ਜਾਂਦਾਂ ਹੈ ਪਰ ਕਰੋਨਾ ਕਾਲ ਸਮੇਂ ਇਹ ਇਮਤਿਹਾਨ ਦਸੰਬਰ 2021 ਵਿੱਚ ਲਿਆ ਗਿਆ ਤੇ ਇਸਦਾ ਨਤੀਜਾ 3 ਫਰਵਰੀ 2022 ਨੂੰ ਘੋਸ਼ਿਤ ਕੀਤਾ ਗਿਆ , ਜੋ ਕਿ ਮੈਂ ਪਹਿਲੇ ਹੀ ਵਾਰ ਬਹੁਤ ਅਸਾਨੀ ਨਾਲ ਪਾਸ ਕਰ ਲਿਆ ਤੇ ਮੇਰੇ ਜਿਆਦਾਤਰ ਵਕੀਲ ਦੋਸਤਾ ਨੇ ਵੀ ਇਹ ਪਾਸ ਕਰ ਲਿਆ । ਇਹ ਬਾਰ ਐਗਜਾਮ ਪਾਸ ਕਰਨ ਤੇ ਸਰਟੀਫਿਕੇਟ ਆਫ ਪ੍ਰੈਕਟਿਸ ਜਾਰੀ ਕੀਤਾ ਜਾਂਦਾ ਹੈ ਜਿਸ ਉਪਰ ਰਜਿਸ਼ਟ੍ਰਡ ਵਕੀਲ ਸਾਹਿਬ ਦੀ ਫੋਟੋ ਤੇ ਪਾਸ ਕਰਨ ਦਾ ਰੋਲ ਨੰਬਰ ਸਾਲ ਆਦਿ ਹੁਦਾ ਹੈ ਜਿਵੇਂ ਕਿ ਤੁਸੀ ਹੇਠ ਵਿਖਾਈ ਤਸਵੀਰ ਵਿੱਚ ਵੇਖ ਰਹੋ ਹੋ। ਇਹ ਇੱਕ ਓਪਨ ਬੁੱਕ ਐਗਜਾਮ ਹੁੰਦਾ ਹੈ ਜਿਸ ਵਿੱਚ ਵਿਦਿਆਰਥੀ ਸਬੰਧਤ ਬੇਅਰ ਐਕਟ ਲੈ ਕੇ ਜਾ ਸਕਦੇ ਹਨ ਜਿਸਨੇ ਵੀ ਐਲ.ਐਲ.ਬੀ. ਦੀ ਡਿਗਰੀ ਥੋੜ੍ਹਾ ਧਿਆਨ ਨਾਲ ਪੜ੍ਹ ਕੇ ਕੀਤੀ ਹੁੰਦੀ ਹੈ ਉਹ ਇਹ ਪ੍ਰੀਖਿਆ ਆਸਾਨੀ ਨਾਲ ਪਾਸ ਕਰ ਲੈਂਦੇਂ ਹਨ।2009-10 ਸ਼ੈਸ਼ਨ ਤੋਂ ਪਹਿਲਾ ਇਹ ਐਗਾਜਮ ਲਾਗੂ ਨਹੀ ਸੀ ਪਰ 2011 ਤੋ ਇਹ ਸ਼ੁਰੂ ਹੋਇਆ ਹੈ ਤੇ ਹੁਣ ਹਰ ਲਾ ਗ੍ਰੈਜੂਏਟ ਲਈ ਇਹ ਪਾਸ ਕਰਨਾ ਲਾਜਮੀ ਹੈ , ਸ਼ਾਇਦ ਲਾਅ ਕਾਲਜਾ ਤੇ ਕਾਨੂੰਨ ਸਿੱਖਿਆ ਦੀ ਬਹੁਤਾਤ ਕਾਰਨ ਇਹ ਲਾਜਮੀ ਕੀਤਾ ਹੈ ਤਾੰ ਕਿ ਕਾਨੂੰਨ ਦੀ ਸਿੱਖਿਆ ਦਾ ਮਿਆਰ ਕਾਇਮ ਰੱਖਿਆ ਜਾ ਸਕੇ ਜਿਵੇਂ ਕਿ ਐਜੂਕੇਸ਼ਨ ਕਾਲਜਾ ਦੀ ਬਹੁਤਾਤ ਕਾਰਨ ਟੀਚਰਜ਼ ਇਲੀਜੀਬਿਲਟੀ ਟੈਸਟ (ਟੀ.ਈ.ਟੀ.) ਲਾਗੂ ਹੋਏ ਹਨ। 


Comments

Popular posts from this blog

ਵਕੀਲ ਕਿਵੇਂ ਹਾਇਰ ਕਰੀਏ?

 ਪਹਿਲਾ ਪੜ੍ਹਾਅ, ਚੰਗਾ ਹੈ ਜੇਕਰ ਮਸਲਾ ਪੰਚਾਇਤੀ ਪੱਧਰ ਤੇ ਨਿਬੜ੍ਹ ਜਾਵੇ -    ਪਿਛਲੇ ਦਿਨੀ ਮੈਂ ਕਿਸੇ ਬਹੁਤ ਹੀ ਯੋਗ ਵਕੀਲ ਦੀ ਇੰਟਰਵਿਊ ਸੁਣ ਰਿਹਾ ਸੀ ਤੇ ਉਸ ਵਿੱਚ ਵਕੀਲ ਸਾਹਿਬ ਨੇ ਜਿਕਰ ਕੀਤਾ ਕਿ ਪੁਰਾਣੇ ਸਮਿਆਂ ਵਿੱਚ ਇਹ ਗੱਲ ਕਹੀਂ ਜਾਂਦੀ ਸੀ ਕਿ  ਸਿਆਣਾ ਵਿਅਕਤੀ ਕਦੇ ਵੀ ਕਚਿਹਰੀ ਦੀ ਪੌੜੀ ਨਹੀਂ ਚੜ੍ਹਦਾ, ਤੇ ਸ਼ਾਇਦ ਇਹ ਗੱਲ ਉਸ ਸਮੇਂ ਢੁੱਕਵੀ ਵੀ ਸੀ ਕਿਉਂਕਿ ਉਸ ਸਮੇਂ ਪੰਚਾਇਤਾਂ ਦਾ ਰੁਤਬਾ ਬਹੁਤ ਹੀ ਵੱਡਾ ਸੀ ਤੇ ਕੋਈ ਵੀ ਬੰਦਾ ਪੰਚਾਇਤ ਦੀ ਕਹੀ ਗੱਲ ਨਹੀਂ ਸੀ ਮੋੜਦਾ ਤੇ ਜਿਆਦਾਤਰ ਫੈਂਸਲੇ ਪੰਚਾਇਤ ਲੈਵਲ ਤੇ ਹੀ ਹੋ ਜਾਇਆ ਕਰਦੇ ਸਨ, ਕਿਉਂਕਿ ਅਸਲ ਵਿੱਚ ਪੰਚਾਇਤ ਹੀ ਪਹਿਲੀ ਕੋਰਟ ਹੁੰਦੀ ਸੀ ਤੇ ਪੰਚਾਇਤ ਦੇ ਮੈਂਬਰ ਲੋਕਲ ਜਾਂ ਝਗੜ੍ਹੇ ਵਾਲੀ ਸੁਸਾਇਟੀ ਜਾਂ ਪਿੰਡ ਦੇ ਵਿਅਕਤੀ ਹੀ ਹੋਣ ਕਾਰਨ ਅਸਲੀ ਸੱਚ ਤੋਂ ਜਾਣੂ ਹੁੰਦੇ ਸਨ ਤੇ ਉਹਨਾਂ ਦਾ ਫੈਸਲਾਂ ਨਿਰਸੰਦੇਹ ਉੱਤਮ ਹੁੰਦਾ ਸੀ।       ਪਰ ਇਹ ਗੱਲ ਉਸ ਸਮੇਂ ਦੀ ਪੰਚਾਇਤ ਦੀ ਹੈ ਜਦੋਂ ਪੰਚਾਇਤ ਮੈਂਬਰ ਤੇ ਸਰਪੰਚ ਬਣਨ ਲਈ ਪੈਸਾ ਤੇ ਸ਼ਰਾਬ ਦੀ ਵਰਤੋਂ ਨਹੀਂ ਹੁੰਦੀ ਸੀ ਤੇ ਪਿੰਡ ਦਾ ਸਿਆਣਾ , ਤਜਰਬੇਕਾਰ ਤੇ  ਉਮਰ ਦਰਾਜ ਵਿਅਕਤੀ ਜਿਸਨੇ ਆਪਣੇ ਜੀਵਨ ਵਿੱਚ ਸਹੀ ਤੇ ਗਲਤ ਹੋਏ ਫੈਸਲਿਆਂ ਦੇ ਨਤੀਜੇ ਵੇਖੇ ਹੋਣ ਨੂੰ ਸਰਪੰਚ ਤੇ ਪੰਚਾਇਤ ਮੈਂਬਰ ਬਣਾਇਆ ਜਾਂਦਾਂ ਸੀ। ਜਿੱਥੇੇ ਪੁਰਾਣੇ ਸਮਿਆਂ ਵਿੱਚ ਪੰਚਾਇਤਾਂ ਨਿਰਪੱਖ ਸਨ ਉੱਥੇ ਅਧੁਨ...

ਰਜਿਸਟ੍ਰੇਸ਼ਨ ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ,ਚੰਡੀਗੜ੍ਹ।

 ਐਲ.ਐਲ.ਬੀ. ਦੀ ਤਿੰਨ ਸਾਲਾ ਪ੍ਰੋਫੈਸਨਲ ਡਿਗਰੀ ਪਾਸ ਕਰਨ ਉਪਰੰਤ ਕਿਸੇ ਵੀ ਸਟੇਟ ਬਾਰ ਕੌਸ਼ਲ ਵਿੱਚ ਬਤੌਰ ਐਡਵੋਕੇਟ ਰਜਿਸਟ੍ਰੇਸ਼ਨ ਕਰਵਾਉਣਾ ਲਾਜਮੀ ਹੈ ਜਿਸ ਉਪਰੰਤ ਤੁਹਾਨੂੰ ਰਜਿਸਟ੍ਰੇਸ਼ਨ ਸਰਟੀਫਿਕੇਟ ਤੇ ਸਟੇਟ ਬਾਰ ਕੌਸ਼ਲ ਦਾ ਪਹਿਚਾਣ ਪੱਤਰ ਪ੍ਰਦਾਨ ਕੀਤਾ ਜਾਂਦਾਂ ਹੈ, ਇਹਨਾਂ ਦੋਹਾਂ ਦਸਤਾਵੇਜਾਂ ਤੇ ਤੁਹਾਡਾ ਰਜਿਸਟ੍ਰੇਸ਼ਨ ਨੰਬਰ ਦਰਜ ਹੁੰਦਾ ਹੈ ਜੋ ਪੂਰੀ ਜਿੰਦਗੀ ਬਤੌਰ ਵਕੀਲ ਤੁਹਾਡਾ ਪੱਕਾਂ ਨੰਬਰ ਹੁੰਦਾ ਹੈ  ਜਿਵੇਂ ਮੈਂ ਬਾਰ ਕੌਸ਼ਲ ਆਫ ਪੰਜਾਬ ਐਂਡ ਹਰਿਆਣਾ , ਚੰਡੀਗੜ੍ਹ ਵਿੱਚ ਬਤੌਰ ਵਕੀਲ ਰਜਿਸਟ੍ਰਡ ਹੋਇਆ ਹਾਂ। ਰਜਿਸਟ੍ਰੇਸ਼ਨ ਸਮੇਂ ਹੇਠ ਵਿਖਾਏ ਅਨੁਸਾਰ ਦਸਤਾਵੇਜ ਮਿਲਦੇ ਹਨ:

ਮਾਸਟਰਜ਼ ਆਫ ਲਾਅਜ਼ -ਐਲ.ਐਲ.ਐਮ.(LL.M.) ਡਿਗਰੀ ਕੀ ਹੈ ? ਕਿੰਨੇ ਸਾਲ ਦੀ ਹੈ? ਦਾਖਲੇ ਲਈ ਕਿਹੜੀਆਂ ਸ਼ਰਤਾ ਹਨ? ਕੀ ਇਹ ਡਿਗਰੀ ਪ੍ਰੈਕਟਿਸ ਦੇ ਨਾਲ ਪੱਤਰ ਵਿਹਾਰ ਰਾਹੀਂ ਕੀਤੀ ਜਾ ਸਕਦੀ ਹੈ?

 ਮਾਸਟਰ ਆਫ ਲਾਅਜ਼ (ਐਲ.ਐਲ.ਐਮ.) ਬਾਰੇ -       ਲਾਅ ਵਿੱਚ ਬੈਚੂਲਰਜ਼ ਡਿਗਰੀ (ਐਲ.ਐਲ.ਬੀ. ਪ੍ਰੋਫੈਸ਼ਨਲ) ਜੋ ਕਿ ਗਰੈਜੂਏਸ਼ਨ ਤੋਂ ਬਾਅਦ ਤਿੰਨ ਸਾਲ ਦੀ ਹੁੰਦੀ ਹੈ ਕਰਨ ਉਪਰੰਤ ਮਾਸਟਰ ਆਫ ਲਾਅਜ਼ ਦੀ ਡਿਗਰੀ ਵਿੱਚ ਦਾਖਲਾ ਲਿਆ ਜਾ ਸਕਦਾ ਹੈ, ਇਹ ਦਾਖਲਾ ਕਈ ਯੂਨੀਵਰਸਿਟੀਆਂ ਐਲ.ਐਲ.ਬੀ. ਦੇ ਨੰਬਰਾ ਦੇ ਅਧਾਰ ਤੇ ਦਿੰਦੀਆਂ ਹਨ ਜਿਸ ਵਿੱਚ ਕਈ ਯੂਨੀਵਰਸਿਟੀਆ ਪਜਵੰਜਾਂ ਪ੍ਰਤੀਸ਼ਤ (55%) ਅੰਕਾਂ ਦੀ ਮੰਗ ਕਰਦੀਆਂ ਹਨ ਜਦੋਂ ਕਿ ਕਈ ਯੂਨੀਵਰਸਿਟੀਆਂ ਵਿੱਚ ਦਾਖਲੇ ਦੀ ਯੋਗਤਾ ਬੈਚੁਲਰ ਆਫ ਲਾਜ਼ ਵਿੱਚ (ਪੰਜਾਹ ਪ੍ਰਤੀਸ਼ਤ)50% ਰੱਖੀ ਹੈ, ਬਹੁਤ ਸਾਰੀਆਂ ਯੂਨੀਵਰਸਿਟੀਆਂ ਕਿਸੇ ਵੀ ਲਾਅ ਨਾਲ ਸਬੰਧਤ ਡਿਪਲੋਮੇਂ ਵਿੱਚ ਜੇਕਰ 55% ਅੰਕ ਹੋਣ ਤੇ ਨਾਲ ਐਲ.ਐਲ.ਬੀ. ਕੀਤੀ ਹੋਵੇ ਤਾਂ ਵੀ ਐਲ.ਐਲ.ਐਮ. ਵਿੱਚ ਦਾਖਲਾ ਕਰ ਲੈਂਦੀਆਂ ਹਨ।       ਇਸੇ ਤਰ੍ਹਾ ਬਹੁਤ ਸਾਰੀਆਂ ਯੂਨੀਵਰਸਿਟੀਆਂ ਜਿਵੇਂ ਕਿ ਨੈਸ਼ਨਲ ਲਾਅ ਯੂਨੀਵਰਸਿਟੀਆਂ ਜੋ ਕਿ ਲਗਭਗ ਹਰ ਸਟੇਟ ਵਿੱਚ ਮੈਜੂਦ ਹਨ ਇਹ ਦਾਖਲਾ ਕਾਮਨ ਲਾਅ ਐਡਮਿਸ਼ਨ ਟੈਸਟ ਪੋਸਟ ਗਰੈਜੂਏਟ (ਕਲੈਟ ਪੀ.ਜੀ.) ਦੇ ਅੰਕਾਂ ਦੇ ਅਧਾਰ ਤੇ ਦਿੰਦੀਆਂ ਹਨ ਜੋ ਹਰ ਸਾਲ ਐਨ.ਟੀ.ਏ. ਵੱਲੋਂ ਲਿਆ ਜਾਂਦਾਂ ਹੈ, ਐਨ.ਐਲ.ਯੂ. ਤੋਂ ਇਲਾਵਾ ਹੋਰ ਵੀ ਕਈ ਯੂਨੀਵਰਸਿਟੀਆਂ ਕਲੈਟ ਦੇ ਅਧਾਰ ਤੇ ਦਾਖਲਾ ਕਰਦੀਆਂ ਹਨ। ਐਲ.ਐਲ.ਐਮ. ਕਿੰਨੇ ਸਮੇਂ ਦੀ ਡਿਗਰੀ ਹੈ?          ਜਿੱਥੋਂ ਤੱਕ ਐਲ....