ਮਾਸਟਰਜ਼ ਆਫ ਲਾਅਜ਼ -ਐਲ.ਐਲ.ਐਮ.(LL.M.) ਡਿਗਰੀ ਕੀ ਹੈ ? ਕਿੰਨੇ ਸਾਲ ਦੀ ਹੈ? ਦਾਖਲੇ ਲਈ ਕਿਹੜੀਆਂ ਸ਼ਰਤਾ ਹਨ? ਕੀ ਇਹ ਡਿਗਰੀ ਪ੍ਰੈਕਟਿਸ ਦੇ ਨਾਲ ਪੱਤਰ ਵਿਹਾਰ ਰਾਹੀਂ ਕੀਤੀ ਜਾ ਸਕਦੀ ਹੈ?
ਮਾਸਟਰ ਆਫ ਲਾਅਜ਼ (ਐਲ.ਐਲ.ਐਮ.) ਬਾਰੇ-
ਲਾਅ ਵਿੱਚ ਬੈਚੂਲਰਜ਼ ਡਿਗਰੀ (ਐਲ.ਐਲ.ਬੀ. ਪ੍ਰੋਫੈਸ਼ਨਲ) ਜੋ ਕਿ ਗਰੈਜੂਏਸ਼ਨ ਤੋਂ ਬਾਅਦ ਤਿੰਨ ਸਾਲ ਦੀ ਹੁੰਦੀ ਹੈ ਕਰਨ ਉਪਰੰਤ ਮਾਸਟਰ ਆਫ ਲਾਅਜ਼ ਦੀ ਡਿਗਰੀ ਵਿੱਚ ਦਾਖਲਾ ਲਿਆ ਜਾ ਸਕਦਾ ਹੈ, ਇਹ ਦਾਖਲਾ ਕਈ ਯੂਨੀਵਰਸਿਟੀਆਂ ਐਲ.ਐਲ.ਬੀ. ਦੇ ਨੰਬਰਾ ਦੇ ਅਧਾਰ ਤੇ ਦਿੰਦੀਆਂ ਹਨ ਜਿਸ ਵਿੱਚ ਕਈ ਯੂਨੀਵਰਸਿਟੀਆ ਪਜਵੰਜਾਂ ਪ੍ਰਤੀਸ਼ਤ (55%) ਅੰਕਾਂ ਦੀ ਮੰਗ ਕਰਦੀਆਂ ਹਨ ਜਦੋਂ ਕਿ ਕਈ ਯੂਨੀਵਰਸਿਟੀਆਂ ਵਿੱਚ ਦਾਖਲੇ ਦੀ ਯੋਗਤਾ ਬੈਚੁਲਰ ਆਫ ਲਾਜ਼ ਵਿੱਚ (ਪੰਜਾਹ ਪ੍ਰਤੀਸ਼ਤ)50% ਰੱਖੀ ਹੈ, ਬਹੁਤ ਸਾਰੀਆਂ ਯੂਨੀਵਰਸਿਟੀਆਂ ਕਿਸੇ ਵੀ ਲਾਅ ਨਾਲ ਸਬੰਧਤ ਡਿਪਲੋਮੇਂ ਵਿੱਚ ਜੇਕਰ 55% ਅੰਕ ਹੋਣ ਤੇ ਨਾਲ ਐਲ.ਐਲ.ਬੀ. ਕੀਤੀ ਹੋਵੇ ਤਾਂ ਵੀ ਐਲ.ਐਲ.ਐਮ. ਵਿੱਚ ਦਾਖਲਾ ਕਰ ਲੈਂਦੀਆਂ ਹਨ।
ਇਸੇ ਤਰ੍ਹਾ ਬਹੁਤ ਸਾਰੀਆਂ ਯੂਨੀਵਰਸਿਟੀਆਂ ਜਿਵੇਂ ਕਿ ਨੈਸ਼ਨਲ ਲਾਅ ਯੂਨੀਵਰਸਿਟੀਆਂ ਜੋ ਕਿ ਲਗਭਗ ਹਰ ਸਟੇਟ ਵਿੱਚ ਮੈਜੂਦ ਹਨ ਇਹ ਦਾਖਲਾ ਕਾਮਨ ਲਾਅ ਐਡਮਿਸ਼ਨ ਟੈਸਟ ਪੋਸਟ ਗਰੈਜੂਏਟ (ਕਲੈਟ ਪੀ.ਜੀ.) ਦੇ ਅੰਕਾਂ ਦੇ ਅਧਾਰ ਤੇ ਦਿੰਦੀਆਂ ਹਨ ਜੋ ਹਰ ਸਾਲ ਐਨ.ਟੀ.ਏ. ਵੱਲੋਂ ਲਿਆ ਜਾਂਦਾਂ ਹੈ, ਐਨ.ਐਲ.ਯੂ. ਤੋਂ ਇਲਾਵਾ ਹੋਰ ਵੀ ਕਈ ਯੂਨੀਵਰਸਿਟੀਆਂ ਕਲੈਟ ਦੇ ਅਧਾਰ ਤੇ ਦਾਖਲਾ ਕਰਦੀਆਂ ਹਨ।
ਐਲ.ਐਲ.ਐਮ. ਕਿੰਨੇ ਸਮੇਂ ਦੀ ਡਿਗਰੀ ਹੈ?
ਜਿੱਥੋਂ ਤੱਕ ਐਲ.ਐਲ.ਐਮ. ਡਿਗਰੀ ਕਿੰਨੇ ਸਮੇਂ ਦੀ ਹੈ ਤਾਂ ਇਸ ਸਮੇਂ ਜਿਆਦਾਤਰ ਐਨ.ਐਲ.ਯੂਜ਼ ਭਾਵ ਨੈਸ਼ਨਲ ਲਾਅ ਯੂਨੀਵਰਸਿਟੀਜ਼ ਇਹ ਡਿਗਰੀ ਇੱਕ ਸਾਲ ਦੀ ਕਰਵਾ ਰਹੀਆਂ ਹਨ ਪਰ ਕਈ ਐਨ.ਐਲ.ਯੂ. ਇਹ ਇੱਕ ਸਾਲ ਤੇ ਦੋ ਸਾਲ ਦੋਨੋ ਤਰ੍ਹਾਂ ਨਾਲ ਕਰਵਾ ਰਹੀਆਂ ਹਨ , ਜਦੋਂ ਕਿ ਬਹੁਤ ਸਾਰੀਆਂ ਨਾਮਵਰ ਸਟੇਟ ਯੂਨੀਵਰਸਿਟੀਜ਼ ਜਿਵੇਂ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਡਾ. ਭਾਮ ਰਾਓ ਅੰਬੇਦਕਰ ਲਾਅ ਯੂਨੀਵਰਸਿਟੀ ਜੈਪੁਰ ਐਲ.ਐਲ.ਐਮ. ਇੱਕ ਸਾਲਾ ਤੇ ਦੋ ਸਾਲਾਂ ਦੋਨੋ ਤਰ੍ਹਾਂ ਦੀਆਂ ਕਰਵਾ ਰਹੀਆਂ ਹਨ। ਇਸਤੋਂ ਇਲਾਵਾ ਬਹੁਤ ਸਾਰੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵੀ ਲਾਅ ਦੇ ਖੇਤਰ ਵਿੱਚ ਮਾਸਟਰਜ਼ ਦੀ ਪੜਾਈ ਕਰਵਾ ਰਹੀਆਂ ਹਨ ਪਰ ਇੱਥੇ ਗੌਰਕਰਨਯੋਗ ਇਹ ਹੈ ਕਿ ਦਾਖਲਾ ਲੈਣ ਤੋਂ ਪਹਿਲਾਂ ਇਹ ਜਾਂਚ ਕਰ ਲੈਣੀ ਬਣਦੀ ਹੈ ਕਿ ਯੂਨੀਵਰਸਿਟੀ ਬਾਰ ਕੌਂਸਲ ਆਫ ਇੰਡੀਆ (ਬੀ.ਸੀ.ਆਈ.) ਤੋਂ ਮਾਨਤਾ ਪ੍ਰਾਪਤ ਜਰੂਰ ਹੋਵੇ।
ਕੀ ਐਲ.ਐਲ.ਐਮ. ਪੱਤਰ ਵਿਹਾਰ ਰਾਹੀਂ ਕੀਤੀ ਜਾ ਸਕਦੀ ਹੈ ?
ਕਾਨੂੰਨ ਨਾਲ ਸਬੰਧਤ ਕਿਸੇ ਵੀ ਡਿਗਰੀ ਜਾਂ ਡਿਪਲੋਮਾਂ ਕਰਵਾਉਣ ਲਈ ਬੀ.ਸੀ.ਆਈ. ਭਾਵ ਬਾਰ ਕੌਂਸਲ ਆਫ ਇੰਡੀਆਂ ਨਵੀਂ ਦਿੱਲੀ ਤੋਂ ਮਾਨਤਾ ਲੈਣੀ ਲਾਜਮੀ ਹੈ ਤੇ ਲਾਅ ਨਾਲ ਸਬੰਧਤ ਬੈਚੂਲਰ ਡਿਗਰੀ ਕੋਈ ਵੀ ਯੂਨੀਵਰਸਿਟੀ ਆਨ ਲਾਈਨ ਜਾਂ ਪੱਤਰ ਵਿਹਾਰ ਰਾਂਹੀ ਨਹੀਂ ਕਰਵਾ ਸਕਦੀ ਭਾਵ ਐਲ.ਐਲ.ਬੀ. ਹਮੇਸ਼ਾਂ ਰੈਗੂਲਰ ਕਾਲਜ ਰਾਂਹੀ ਹੀ ਕਰਵਾਈ ਜਾਂਦੀ ਹੈ ਪਰ ਕਾਫੀ ਯੂਨੀਵਰਸਿਟੀਆਂ ਐਲ.ਐਲ.ਐਮ. ਪੱਤਰ ਵਿਹਾਰ ਰਾਂਹੀ ਵੀ ਆਫਰ ਕਰ ਰਹੀਆਂ ਸਨ ਜਿਵੇਂ ਕਿ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਐਲ.ਐਲ.ਐਮ. ਕਾਰਪੋਰੇਟ ਲਾਅ ਪੱਤਰ ਵਿਹਾਰ ਰਾਂਹੀ 2022 ਤੱਕ ਕਰਵਾਈ ਹੈ ਪਰ 2021 ਤੋਂ ਬਾਅਦ ਇਸ ਯੂਨੀਵਰਸਿਟੀ ਨੇ ਐਲ.ਐਲ.ਐਮ. ਪੱਤਰ ਵਿਹਾਰ ਰਾਂਹੀ ਬੰਦ ਕਰ ਦਿੱਤੀ ਹੈ ਕਿਉਂਕਿ ਬਾਰ ਕੌਂਸਲ ਆਫ ਇੰਡੀਆ ਨੇ ਇਸਨੂੰ 2022 ਤੱਕ ਦੀ ਹੀ ਮਾਨਤਾ ਦਿੱਤੀ ਸੀ ਤੇ ਹੋ ਸਕਦੈ ਕਿ ਇਹ ਯੂਨੀਵਰਸਿਟੀ ਦੁਬਾਰਾ ਇਹ ਡਿਗਰੀ ਪੱਤਰ ਵਿਹਾਰ ਰਾਹੀਂ ਸ਼ੁਰੂ ਕਰ ਦੇਵੇ।ਪਰ 2021 -22 ਇਸਦਾ ਐਲ.ਐਲ.ਐਮ. ਦਾ ਆਖਰੀ ਬੈਚ ਸੀ। ਜਿਵੇਂ ਕਿ ਉਪਰ ਮੇਰੀ ਐਲ.ਐਲ.ਐਮ ਦੀ ਡਿਗਰੀ ਕੁਰੂਕਸ਼ੇਤਰਾ ਯੂਨੀਵਰਸਿਟੀ ਕੁਰੂਕਸ਼ੇਤਰਾ ਦੁਆਰਾ ਪ੍ਰਦਾਨ ਕੀਤੀ ਗਈ ਹੈ ਜੋ ਕਿ ਦੋ ਸਾਲ ਦੀ ਪੱਤਰ ਵਿਹਾਰ ਰਾਂਹੀ ਕਰਵਾਈ ਗਈ ਹੈ ਜੋ ਕਿ ਮੇਰੇ ਵਾਂਗ ਬਤੌਰ ਵਕੀਲ ਪ੍ਰੈਕਟਿਸ ਕਰ ਰਹੇ ਵਿਦਿਆਰਥੀਆਂ ਲਈ ਸਹੀ ਆਪਸ਼ਨ ਹੈ ਇਸ ਨਾਲ ਇੱਕ ਪਾਸੇ ਬੰਦਾ ਕਚਿਹਰੀ ਵਿੱਚ ਕਿਸੇ ਸੀਨੀਅਰ ਕੌਂਸਲ ਦੀ ਦੇਖ ਰੇਖ ਹੇਠ ਵਕਾਲਤ ਦੇ ਗੁਰ ਸਿੱਖਦਾ ਰਹਿੰਦਾ ਹੈ ਤੇ ਦੂਸਰੇ ਪਾਸੇ ਕਾਨੂੰਨ ਦੇ ਖੇਤਰ ਵਿੱਚ ਮਾਸਟਜ਼ ਡਿਗਰੀ ਪ੍ਰਾਪਤ ਕਰ ਲੈਂਦਾਂ ਹੈ।
ਐਲ.ਐਲ.ਐਮ. ਸਪੈਸ਼ਲਾਈਜੇਸ਼ਨ -
ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਕਾਨੂੰਨ ਦਾ ਖੇਤਰ ਬਹੁਤ ਹੀ ਵਿਸ਼ਾਲ ਹੈ ਤੇ ਇਸਦੇ ਦਾਇਰੇ ਵਿੱਚ ਸਿਵਲ ਕਾਨੂੰਨ, ਕਰਿਮੀਨਲ ਕਾਨੂੰਨ, ਸਵਿਧਾਨਿਕ ਕਾਨੂੰਨ ,ਪੀਨਲ ਕੋਡ , ਕਾਰਪੋਰੇਟ ਜਗਤ ਨਾਲ ਸਬੰਧਤ ਕਾਨੂੰਨ, ਮਨੁੱਖੀ ਅਧਿਕਾਰਾਂ ਨਾਲ ਸਬੰਧਤ ਕਾਨੂੰਨ, ਮੀਡੀਆ ਤੇ ਪ੍ਰੈਸ ਨਾਲ ਸਬੰਧਤ ਕਾਨੂੰਨ,ਸਾਈਬਰ ਲਾਅ, ਵਾਤਾਵਰਨ ਨਾਲ ਸਬੰਧਤ ਕਾਨੂੰਨ,ਸੂਚਨਾ ਤੇ ਤਕਨਾਲੋਜੀ ਨਾਲ ਸਬੰਧਤ ਕਾਨੂੰਨ,ਬੈਂਕਾਂ ਤੇ ਵਿੱਤੀ ਸੰਸਥਾਵੀਂ ਨਾਲ ਸਬੰਧਤ ਕਾਨੂੰਨ, ਕਿਰਤ ਕਾਨੂੰਨ,ਉਪਭੋਗਤਾ ਕਾਨੂੰਨ , ਅੰਤਰਾਸ਼ਟਰੀ ਸਬੰਧਾ ਨੂੰ ਲੈ ਕੇ ਬਣੇ ਕਾਨੂੰਨ ਤੇ ਹੋਰ ਵੀ ਕਈ ਖਾਸ ਕਿਸਮ ਦੇ ਕਾਨੂੰਨ ਸ਼ਾਮਿਲ ਹਨ ਸੋ ਐਲ.ਐਲ.ਐਮ. ਵੀ ਇਹਨਾਂ ਵਿੱਚੋ ਕਿਸੇ ਇੱਕ ਵਿੱਚ ਵਿਸ਼ੇਸ਼ਤਾ ਸਾਹਿਤ ਜਾਂ ਐਲ.ਐਲ.ਐਮ. ਜਰਨਲ ਕਰਵਾਈ ਜਾਦੀ ਹੈ। ਐਲ.ਐਲ.ਐਮ ਦੇ ਕੁੱਝ ਕੁ ਵਿਸ਼ੇ ਲਗਭਗ ਸਾਰੀਆ ਬਰਾਚਾਂ ਵਿੱਚ ਸਮਾਨ ਹੀ ਹੁੰਦੇ ਹਨ ਜਿਵੇਂ ਕਿ ਲਾਅ ਐਂਡ ਸ਼ੋਸਲ ਟਰਾਸ਼ਫਰਮੇਸ਼ਨ , ਕੰਸੀਟਿਊਸ਼ਨਲ ਲਾਅ,ਲੀਗਲ ਥਿਊਰੀ ਤੇ ਰਿਸਰਚ ਮੈਥਡੋਲੋਜੀ ਆਦਿ। ਬਾਕੀ ਦੇ ਪੇਪਰ ਸਬੰਧਤ ਬਰਾਚ ਦੇ ਅਨੁਸਾਰ ਹੁੰਦੇ ਹਨ । ਇਸਦੀਆ ਮੁੱਖ ਬਰਾਂਚ ਹਨ.
1 ਕਰਿਮੀਨਾਲੋਜੀ
2.ਕਾਰਪੋਰੇਟ ਲਾਅ
3.ਇਨਵਾਇਰਮੈਂਟ ਲਾਅ (ਵਾਤਾਵਰਨ ਕਾਨੂੰਨ)
4.ਇੰਟਰਨੈਸ਼ਨਲ ਲਾਅ
5.ਮੀਡੀਆ ਲਾਅ
6. ਸਾਈਬਰ ਲਾਅ
7. ਮਨੁੱਖੀ ਅਧਿਕਾਰ ਕਾਨੂੰਨ ਆਦਿ। ( ਹੋ ਸਕਦਾ ਹੈ ਕਿ ਭਵਿੱਖ ਦੀਆਂ ਜਰੂਰਤਾ ਮੁਤਾਬਕ ਹੋਰ ਵੀ ਸਪੈਸ਼ਲਾਇਜ਼ੇਸ਼ਨ ਸ਼ੂਰੂ ਕਰ ਦਿੱਤੀਆ ਜਾਣ)।
ਐਲ.ਐਲ.ਐਮ. ਕਰਨ ਦੇ ਫਾਇਦੇ -
ਮਾਸਟਰ ਆਫ ਲਾਅਜ਼ ਜਿਸ ਵਿੱਚ ਕਿ ਹੋਰਨਾ ਮਾਸਟਰ ਡਿਗਰੀਆ ਵਾਂਗ ਡਾਟਾ ਕੁਲੈਕਸ਼ਨ ਤੇ ਰਿਸਰਚ ਦੇ ਨਾਲ ਨਾਲ ਲਾਅ ਨਾਲ ਸਬੰਧਤ ਵਿਸ਼ੇ ਪੜ੍ਹਾਏ ਜਾਂਦੇ ਹਨ ਜੋ ਕਿ ਰਿਸਰਚ ਡਿਗਰੀ ਭਾਵ ਐਮ.ਫਿਲ ਜਾਂ ਪੀ.ਐਚ ਡੀ. ਲਾਅ ਕਰਨ ਲਈ ਜਰੂਰੀ ਹੈ । ਸੋ ਐਲ.ਐਲ.ਐਮ. ਕਰਨ ਨਾਲ ਜਿੱਥੇ ਕਿਸੇ ਖਾਸ ਖੇਤਰ ਵਿੱਚ ਵਿਦਿਆਰਥੀ ਦੀ ਵਿਸ਼ੇਸ਼ਤਾ ਹੋ ਜਾਂਦੀ ਹੈ ਉੱਥੇ ਉਹ ਕਾਨੂੰਨ ਵਿੱਚ ਡਾਕਟਰੇਟ (ਪੀ.ਐਚ.ਡੀ.) ਕਰਨ ਲਈ ਜਾ ਸਕਦਾ ਹੈ ਜਾਂ ਐਨ.ਟੀ.ਏ. ਨੈਸ਼ਨਲ ਇਲੀਜੀਬਿਲਟੀ ਟੈਸਟ (ਨੈਟ) ਪਾਸ ਕਰਨ ਉਪਰੰਤ ਲਾਅ ਕਾਲਜ ਵਿੱਚ ਅਧਿਆਪਨ ਕਾਰਜ ਕਰਨ ਦੀ ਯੋਗਤਾ ਵੀ ਹੋ ਜਾਂਦੀ ਹੈ । ਇਸਤੋਂ ਇਲਾਵਾ ਪ੍ਰੈਕਟਿਸ ਕਰਨ ਸਮੇਂ ਵੀ ਵਿਸ਼ੇ ਵਿੱਚ ਮਾਸਟਰ ਲੈਵਲ ਦੀ ਪੜ੍ਹਾਈ ਦਾ ਫਰਕ ਵੇਖਣ ਨੂੰ ਮਿਲਦਾ ਹੈ।

Comments
Post a Comment