Skip to main content

ਵਕੀਲ ਕਿਵੇਂ ਹਾਇਰ ਕਰੀਏ?

 ਪਹਿਲਾ ਪੜ੍ਹਾਅ, ਚੰਗਾ ਹੈ ਜੇਕਰ ਮਸਲਾ ਪੰਚਾਇਤੀ ਪੱਧਰ ਤੇ ਨਿਬੜ੍ਹ ਜਾਵੇ -  

 ਪਿਛਲੇ ਦਿਨੀ ਮੈਂ ਕਿਸੇ ਬਹੁਤ ਹੀ ਯੋਗ ਵਕੀਲ ਦੀ ਇੰਟਰਵਿਊ ਸੁਣ ਰਿਹਾ ਸੀ ਤੇ ਉਸ ਵਿੱਚ ਵਕੀਲ ਸਾਹਿਬ ਨੇ ਜਿਕਰ ਕੀਤਾ ਕਿ ਪੁਰਾਣੇ ਸਮਿਆਂ ਵਿੱਚ ਇਹ ਗੱਲ ਕਹੀਂ ਜਾਂਦੀ ਸੀ ਕਿ  ਸਿਆਣਾ ਵਿਅਕਤੀ ਕਦੇ ਵੀ ਕਚਿਹਰੀ ਦੀ ਪੌੜੀ ਨਹੀਂ ਚੜ੍ਹਦਾ, ਤੇ ਸ਼ਾਇਦ ਇਹ ਗੱਲ ਉਸ ਸਮੇਂ ਢੁੱਕਵੀ ਵੀ ਸੀ ਕਿਉਂਕਿ ਉਸ ਸਮੇਂ ਪੰਚਾਇਤਾਂ ਦਾ ਰੁਤਬਾ ਬਹੁਤ ਹੀ ਵੱਡਾ ਸੀ ਤੇ ਕੋਈ ਵੀ ਬੰਦਾ ਪੰਚਾਇਤ ਦੀ ਕਹੀ ਗੱਲ ਨਹੀਂ ਸੀ ਮੋੜਦਾ ਤੇ ਜਿਆਦਾਤਰ ਫੈਂਸਲੇ ਪੰਚਾਇਤ ਲੈਵਲ ਤੇ ਹੀ ਹੋ ਜਾਇਆ ਕਰਦੇ ਸਨ, ਕਿਉਂਕਿ ਅਸਲ ਵਿੱਚ ਪੰਚਾਇਤ ਹੀ ਪਹਿਲੀ ਕੋਰਟ ਹੁੰਦੀ ਸੀ ਤੇ ਪੰਚਾਇਤ ਦੇ ਮੈਂਬਰ ਲੋਕਲ ਜਾਂ ਝਗੜ੍ਹੇ ਵਾਲੀ ਸੁਸਾਇਟੀ ਜਾਂ ਪਿੰਡ ਦੇ ਵਿਅਕਤੀ ਹੀ ਹੋਣ ਕਾਰਨ ਅਸਲੀ ਸੱਚ ਤੋਂ ਜਾਣੂ ਹੁੰਦੇ ਸਨ ਤੇ ਉਹਨਾਂ ਦਾ ਫੈਸਲਾਂ ਨਿਰਸੰਦੇਹ ਉੱਤਮ ਹੁੰਦਾ ਸੀ।

     ਪਰ ਇਹ ਗੱਲ ਉਸ ਸਮੇਂ ਦੀ ਪੰਚਾਇਤ ਦੀ ਹੈ ਜਦੋਂ ਪੰਚਾਇਤ ਮੈਂਬਰ ਤੇ ਸਰਪੰਚ ਬਣਨ ਲਈ ਪੈਸਾ ਤੇ ਸ਼ਰਾਬ ਦੀ ਵਰਤੋਂ ਨਹੀਂ ਹੁੰਦੀ ਸੀ ਤੇ ਪਿੰਡ ਦਾ ਸਿਆਣਾ , ਤਜਰਬੇਕਾਰ ਤੇ  ਉਮਰ ਦਰਾਜ ਵਿਅਕਤੀ ਜਿਸਨੇ ਆਪਣੇ ਜੀਵਨ ਵਿੱਚ ਸਹੀ ਤੇ ਗਲਤ ਹੋਏ ਫੈਸਲਿਆਂ ਦੇ ਨਤੀਜੇ ਵੇਖੇ ਹੋਣ ਨੂੰ ਸਰਪੰਚ ਤੇ ਪੰਚਾਇਤ ਮੈਂਬਰ ਬਣਾਇਆ ਜਾਂਦਾਂ ਸੀ। ਜਿੱਥੇੇ ਪੁਰਾਣੇ ਸਮਿਆਂ ਵਿੱਚ ਪੰਚਾਇਤਾਂ ਨਿਰਪੱਖ ਸਨ ਉੱਥੇ ਅਧੁਨਿਕਤਾ ਦੀ ਦੌੜ ਤੇ ਪੈਸੇ ਦੇ ਬੋਲਬਾਲੇ ਕਾਰਨ ਪੰਚਾਇਤਾਂ ਪੈਸੇ ਦੇ ਜੋਰ ਤੇ ਬਣਦੀਆਂ ਹਨ ਤੇ ਸ਼ਰੇਆਮ ਵੋਟਰ ਚੋਣਾ ਦੇ ਸਮੇਂ ਦਾ ਫਾਇਦਾ ਉਠਾ ਕੇ ਸ਼ਰਾਬ, ਪੈਸਾ ਤੇ ਹੋਰ ਨਿੱਜੀ ਲਾਭ ਲੈਣ ਹਿੱਤ ਵੋਟ ਕਰਦੇ ਹਨ ਤੇ ਸਰਪੰਚ ਤੇ ਮੈਂਬਰ ਬਣਨ ਦੀ ਪ੍ਰਕਿਰਿਆ ਸਿਰਫ ਤੇ ਸਿਰਫ ਪੈਸੇ ਵਾਲੇ ਬੰਦੇ ਦੇ ਵੱਸ ਦੀ ਗੱਲ ਬਣ ਚੁੱਕੀ ਹੈ ਤੇ ਪੈਸੇ ਦੇ ਜੋਰ ਤੇ ਬਣੀ ਪੰਚਾਇਤ ਤੋਂ ਨਿਰਪੱਖ ਫੈਸਲਿਆਂ ਦੀ ਆਸ ਰੱਖਣਾ ਸੰਭਵ ਨਹੀਂ ਹੈ ਜਿਸ ਕਾਰਨ ਬਹੁਤ ਸਾਰੇ ਝਗੜ੍ਹੇ ਜੋ ਪੰਚਾਇਤ ਲੈਵਲ ਦੇ ਹੁੰਦੇ ਹਨ ਵੀ ਮਜਬੂਰੀ ਵੱਸ ਕਚਿਹਰੀਆਂ ਤੱਕ ਪਹੁੰਚ ਜਾਂਦੇ ਹਨ ਤੇ ਕਚਿਹਰੀ ਵਿੱਚ ਆਪਣੀ ਗੱਲ ਮਾਨਯੋਗ ਕੋਰਟ ਜਾਂ ਕਹਿ ਲਵੋ ਬੈਂਚ ਦੇ ਸਨਮੁੱਖ ਰੱਖਣ ਲਈ ਕਿਸੇ ਐਡਵੋਕਟ ਦੀ ਜਰੂਰਤ ਪੈਂਦੀ ਹੈ।

   ਵਕੀਲ ਦੀ ਚੋਣ ਕਿਵੇਂ ਕੀਤੀ ਜਾਵੇ? 

 ਹੁਣ ਸਵਾਲ ਇਹ ਹੈ ਕਿ ਪਹਿਲੀ ਵਾਰ ਕਚਿਹਰੀ ਜਾਣ ਵਾਲਾ ਵਿਅਕਤੀ ਕਿਸੇ ਵਕੀਲ ਦਾ ਜਾਣੂ ਨਾ ਹੋਂਣ ਕਰਕੇ ਇਹ ਨਹੀਂ ਸਮਝ ਪਾਉਂਦਾ ਕਿ ਕਿਸ ਵਕੀਲ ਕੋਲ ਜਾਇਆ ਜਾਵੇ ਜਿਸ ਲਈ ਉਹ ਅਕਸਰ ਜਾਂ ਤਾਂ ਕਿਸੇ ਅਜਿਹੇ ਵਕੀਲ ਕੋਲ ਚਲਾ ਜਾਂਦਾਂ ਹੈ ਜਿਸ ਦੀ ਪ੍ਰੈਕਟਿਸ ਉਸ ਦੇ ਝਗੜੇ ਨਾਲ ਸਬੰਧਤ ਨਾ ਹੋ ਕੇ ਕਿਸੇ ਹੋਰ ਖੇਤਰ ਵਿੱਚ ਹੁੰਦੀ ਹੈ  ਉਦਾਹਰਨ ਵਜੋਂ ਜੇਕਰ ਤੁਹਾਡਾ ਝਗੜ੍ਹਾ ਕਿਸੇ ਜਮੀਨ ਜਾਂ ਮਕਾਨ ਦਾ ਹੈ ਤੇ ਸਿਵਲ ਨੇਚਰ ਦਾ ਹੈ ਤੇ ਤੁਸੀਂ ਕਿਸੇ ਕਰਿਮੀਨਲ ਸਪੈਸ਼ਲਿਸਟ ਨੂੰ ਕੇਸ ਦੇ ਦਿੰਦੇ ਹੋ ਉਹ ਸ਼ਾਇਦ ਉਹ ਨਤੀਜੇ ਨਾਂ ਦੇ ਪਾਵੇ ਜੋ ਕਿ ਸਿਵਲ ਕੇਸ ਨਾਲ ਸਬੰਧਤ ਵਕੀਲ ਦੇ ਸਕਦਾ ਹੈ ਇਸੇ ਤਰ੍ਹਾਂ ਹੀ ਸਿਵਲ ਵਾਲਾ ਵਕੀਲ ਸਾਇਦ ਕਰਿਮੀਨਲ ਨੇਚਰ ਦੇ ਕੇਸ ਵਿੱਚ ਵਧੀਆ ਨਤੀਜੇ ਨਾ ਦੇ ਪਾਵੇ ਫਿਰ ਭਾਵੇਂ ਉਹ ਕਿੱਡਾ ਵੀ ਨਾਮੀ ਵਕੀਲ ਕਿਉਂ ਨਾ ਹੋਵੇ।

ਕਚਿਹਰੀ ਅਸਲ ਵਿੱਚ ਉਨੀ ਮਹਿੰਗੀ ਨਹੀਂ ਹੈ ਜਿਨ੍ਹੀ ਕਿ ਵਿਚੋਲਿਆਂ ਨੇ ਬਣਾ ਰੱਖੀ ਹੈ-

ਮੇਰੇ ਇੱਕ ਵਕੀਲ ਦੋਸਤ ਨੇ ਹੱਸਦੇ ਹੋਏ ਇੱਕ ਗੱਲ ਕਹੀ ਸੀ ਕਿ “ ਕਚਿਹਰੀ ਅਸਲ ਵਿੱਚ ਉਨੀਂ ਮਹਿੰਗੀ ਨਹੀਂ ਹੈ ਜਿਨ੍ਹੀ ਕਿ ਵਿਚੋਲਿਆਂ ਨੇ ਬਣਾ ਰੱਖੀ ਹੈ।”

     ਗੱਲ ਜੋ ਅਕਸਰ ਵੇਖਣ ਵਿੱਚ ਆਈ ਹੈ ਕਿ ਆਮ ਲੋਕ ਵਕੀਲ ਹਾਇਰ ਕਰਨ ਸਮੇਂ ਅਕਸਰ ਕਿਸੇ ਹੋਰ ਵਿਅਕਤੀ ਰਾਂਹੀ ਵਕੀਲ ਸਾਹਿਬ ਨਾਲ ਗੱਲ ਕਰਦੇ ਹਨ ਨਾਂ ਕਿ ਸਿੱਧਾ ਵਕੀਲ ਸਾਹਿਬ ਕੋਲ ਜਾ ਕੇ ਤੇ ਬਹੁਤੇ ਵਿਚੋਲੇ ਫਿਰ ਚਾਹੇ ਉਹ ਕਚਿਹਰੀ ਵਿੱਚ ਕੰਮ ਕਰਨ ਵਾਲੇ ਲੋਕ ਹੋਣ, ਕਿਸੇ ਏਰੀਏ ਦੇ ਨੰਬਰਦਾਰ, ਮੈਂਬਰ ਪੰਚਾਇਤ, ਐਮ.ਸੀ. ਜਾਂ ਹੋਰ ਲੋਕ ਜਿਨ੍ਹਾਂ ਦਾ ਕਚਿਹਰੀ ਆਉਣ ਜਾਣ ਹੋਵੇ ਹੋਣ ਇਸ ਪ੍ਰਕਿਰਿਆ ਵਿੱਚ ਤੁਹਾਡਾ ਫਾਇਦਾ ਕਰਨ ਦੀ ਜਗ੍ਹਾ ਤੇ ਤੁਹਾਡਾ ਕੰਮ ਮਹਿੰਗਾ ਕਰ ਦਿੰਦੇ ਹਨ, ਭਾਵ ਤੁਸੀਂ ਜੋ ਵਕੀਲ ਸਾਹਿਬ ਨੂੰ ਆਪਣਾ ਕੇਸ ਕਿਸੇ ਦੇ ਰਾਂਹੀ ਦਿੱਤਾ ਹੈ ਉਹ ਵੀ ਕਈ ਵਾਰ ਤੁਹਾਡੇ ਭੋਲੇਪਨ ਦਾ ਫਾਇਦਾ ਉਠਾ ਕੇ ਕਮਿਸ਼ਨ ਵਗੈਰਾ ਲੈ ਜਾਂਦੇ ਹਨ, ਭਾਵੇਂ ਕਿ ਸਾਰੇ ਲੋਕ ਅਜਿਹੇ ਨਹੀਂ ਹੁੰਦੇ ਪਰ ਫਿਰ ਵੀ ਇਹ ਸੰਭਾਵਨਾਂ ਬਣੀ ਰਹਿੰਦੀ ਹੈ।

ਵਕੀਲ ਸਾਹਿਬ ਨਾਲ ਸ਼ਪਸ਼ਟ ਗੱਲ ਕਰੋ ਤਾਂ ਕਿ ਕੇਸ ਦੇ ਦੌਰਾਨ ਖੱਜਲ- ਖੁਆਰੀ ਨਾ ਹੋਵੇ-

ਅਕਸਰ ਇਹ ਵੇਖਣ ਵਿੱਚ ਆਇਆ ਹੈ ਕਿ ਕੇਸ ਸੁਰੂ ਕਰਨ ਵੇਲੇ ਕਲਾਈਂਟ ਵਕੀਲ ਸਾਹਿਬ ਨਾਲ ਸਪਸ਼ਟ ਗੱਲ ਨਹੀਂ ਕਰ ਪਾਉਂਦੇ ਤੇ ਕੁੱਝ ਪੈਸੇ ਦੇ ਕੇ ਬਾਕੀ ਦੇ ਕਰ ਲਾਂ ਗੇ, ਕੋਈ ਨਾਂ ਜੀ ਤੁਹਾਡੇ ਤੋਂ ਵੱਧ ਥੋੜ੍ਹਾ ਲੈਣੇ ਆ ਵਗੈਰਾ ਸਬਦਾ ਨਾਲ ਕੇਸ ਸੁਰੂ ਕਰ ਲੈਂਦੇ ਹਨ ਪਰ ਫਿਰ ਹਰ ਤਾਰੀਖ ਤੇ ਤੁਹਾਡੇ ਕੋਲੋਂ ਵੱਖ-ਵੱਖ ਕਿਸਮ ਦੇ ਬਹਾਨੇ ਬਣਾ ਕੇ ਵਾਰੀ-ਵਾਰੀ ਪੈਸੇ ਮੰਗਦੇ ਹਨ ਜਿਸਦਾ ਕਾਰਨ ਸ਼ੁਰੂ ਵਿੱਚ ਸ਼ਪਸ਼ਟ ਗੱਲ ਨਾ ਕਰਨਾਂ ਹੈ। ਇੱਥੇ ਇਹ ਦੱਸਣਾ ਵੀ ਜਰੂਰੀ ਹੈ ਕਿ ਸਾਰੇ ਵਕੀਲ ਸਾਹਿਬ ਇਸ ਤਰ੍ਹਾਂ ਦੇ ਨਹੀਂ ਹੁੰਦੇ ਪਰ ਫਿਰ ਵੀ ਅਜਿਹੀ ਸੰਭਾਵਨਾਂ ਬਣੀ ਰਹਿੰਦੀ ਹੈ।

ਸਾਰ ਅੰਸ਼-

ਇਸ ਸਮੁੱਚੀ ਪੋਸਟ ਦਾ ਨਿਚੋੜ ਇਹ ਹੈ ਕਿ ਕਿਸੇ ਵੀ ਝਗੜ੍ਹੇ ਦੀ ਸੂਰਤ ਵਿੱਚ ਹੇਠ ਲਿਖੀਆਂ ਗੱਲਾਂ ਤੇ ਗੌਰ ਕੀਤੀ ਜਾਵੇ:

  1. ਕੋਸ਼ਿਸ਼ ਕਰੋ ਝਗੜਾ ਪੰਚਾਇਤ ਲੈਵਲ ਤੇ ਹੀ ਹੱਲ ਹੋਵੇ ਨਹੀਂ ਤਾਂ ਕਈ ਵਾਰ ਪਹਿਲੀ ਤਾਰੀਖ ਤੇ ਨੋਕਾਂ ਵਾਲੀ ਜੁੱਤੀ ਪਹਿਨ ਕੇ ਆਉਣ ਵਾਲੇ ਲਾਸਟ ਤਾਰੀਖ ਤੱਕ ਟੰਕੇ ਲੱਗੇ ਵਾਲੀ ਚੱਪਲ ਵਿੱਚ ਆਉਣ ਦੀ ਨੋਬਤ ਤੱਕ ਵੀ ਪਹੁੰਚ ਸਕਦਾ ਹੈ।
  2. ਵਕੀਲ ਸਾਹਿਬ ਦੀ ਚੋਣ ਆਪਣੇ ਝਗੜੇ ਦੇ ਨੇਚਰ ਦੇ ਹਿਸਾਬ ਨਾਲ ਕਰੋ ਭਾਵ ਸਿਰਫ ਇਹ ਨਾ ਵੇਖੋ ਕਿ ਫਲਾਂ ਵਕੀਲ ਦਾ ਬਹੁਤ ਨਾਮ ਹੈ ,ਇਹ ਵੇਖੋੇ ਕਿ ਕਿਸ ਕਿਸਮ ਦੇ ਕੇਸਾਂ ਵਿੱਚ ਉਕਤ ਵਕੀਲ ਦਾ ਨਾਮ ਹੈ।
  3. ਵਿਚੋਲਿਆਂ ਤੋਂ ਬਚੋ ਤੇ ਵਕੀਲ ਸਾਹਿਬ ਨਾਲ ਸਿੱਧਾ ਰਾਬਤਾ ਕਰੋ, ਨਹੀਂ ਤਾਂ ਉਸੇ ਵਕੀਲ ਸਾਹਿਬ ਦੀ ਫੀਸ ਵਧ ਸਕਦੀ ਹੈ ਕਿਉਂਕਿ ਕੋਈ ਵੀ ਆਪਣੀ ਜੇਬ ਵਿੱਚੋਂ ਕਿਸੇ ਨੂੰ ਕਮਿਸ਼ਨ ਨਹੀਂ ਦਿੰਦਾ।
  4. ਦਵਾਈ ਬੇਸ਼ਕ ਕੌੜ੍ਹੀ ਹੁੰਦੀ ਹੈ ਪਰ ਰੋਗ ਤੋੜਦੀ ਹੈ ਦੂਜੇ ਪਾਸੇ ਖੰਡ ਬੇਸ਼ਕ ਜੀਭ ਨੂੰ ਸਵਾਦ ਦਿੰਦੀ ਹੈ ਪਰ ਜੇਕਰ ਇਸਦੀ ਵਜ੍ਹਾ ਨਾਲ ਸ਼ੂਗਰ ਹੋ ਜਾਵੇ ਤਾਂ ਇਹ ਮਨੁੱਖ ਨੂੰ  ਅੰਦਰੋਂ ਖੋਖਲਾ ਕਰ ਦਿੰਦੀ ਹੈ, ਇਸੇ ਤਰ੍ਹਾਂ ਸਪਸ਼ਟ ਗੱਲ ਇੱਕ ਵਾਰ ਬੇਸ਼ਕ ਚੰਗੀ ਨਾ ਲੱਗੇ ਪਰ ਬਾਅਦ ਵਿੱਚ ਇਸਦੇ ਨਤੀਜੇ ਸਹੀ ਰਹਿੰਦੇ ਹਨ।
  5. ਜੇਕਰ ਤੁਹਡਾ ਝਗੜ੍ਹਾ ਆਮ ਜਿਹੇ ਨੇਚਰ ਦਾ ਹੈ ਤੇ ਅਪਰਧ ਜਮਾਨਤਯੋਗ ਹੈ ਤਾਂ ਜਰੂਰੀ ਨਹੀਂ ਕਿ ਇਸ ਕੇਸ ਵਿੱਚ ਜਮਾਨਤ ਕਰਾਉਣ ਲਈ ਬਹੁਤ ਵੱਡਾ ਵਕੀਲ ਹੀ ਕੀਤਾ ਜਾਵੇ ਇਸ ਦੇ ਸਬੰਧ ਵਿੱਚ ਕਿਸੇ ਨਵੇਂ ਵਕੀਲ ਤੋਂ ਜਮਾਨਤ ਲਗਵਾਈ ਜਾ ਸਕਦੀ ਹੈ ਜੋ ਕਿ ਤੁਹਾਡੇ ਲਈ ਆਰਥਿਕ ਪੱਖ ਤੋਂ ਠੀਕ ਰਹੇਗਾ ਹਾਂ ਕੇਸ ਭਾਵੇ ਕਿਸੇ ਨਾਮੀ ਵਕੀਲ ਨੂੰ ਦੇ ਦੇਵੇ।
ਉਪਰੋਕਤ ਪੋਸਟ ਪੜ੍ਹਨ ਉਪਰੰਤ ਆਪਣੇ ਵਿਚਾਰ ਤੇ ਸੁਝਾਅ ਖੁੱਲੇ ਰੂਪ ਵਿੱਚ ਦੇ ਸਕਦੇ ਹੋਂ , ਇਹ ਪੋਸਟ ਮੇਰੇ ਕਚਿਹਰੀ ਦੇ ਤਜੁਰਬੇ ਦਾ  ਨਿਚੋੜ ਹੈ ਹੋ ਸਕਦਾ ਹੈ ਮੈਂ ਕਿਤੇ ਗਲਤ ਵੀ ਹੋਵਾਂ।

ਜਗਮੋਹਨ ਸਿੰਘ ਜਟਾਣਾ -ਐਡਵੋਕੇਟ
ਮੋਬਾਈਲ 9417118564
ਈਮੇਲ : jatanajagmohan@gmail.com
 



Comments

Popular posts from this blog

ਰਜਿਸਟ੍ਰੇਸ਼ਨ ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ,ਚੰਡੀਗੜ੍ਹ।

 ਐਲ.ਐਲ.ਬੀ. ਦੀ ਤਿੰਨ ਸਾਲਾ ਪ੍ਰੋਫੈਸਨਲ ਡਿਗਰੀ ਪਾਸ ਕਰਨ ਉਪਰੰਤ ਕਿਸੇ ਵੀ ਸਟੇਟ ਬਾਰ ਕੌਸ਼ਲ ਵਿੱਚ ਬਤੌਰ ਐਡਵੋਕੇਟ ਰਜਿਸਟ੍ਰੇਸ਼ਨ ਕਰਵਾਉਣਾ ਲਾਜਮੀ ਹੈ ਜਿਸ ਉਪਰੰਤ ਤੁਹਾਨੂੰ ਰਜਿਸਟ੍ਰੇਸ਼ਨ ਸਰਟੀਫਿਕੇਟ ਤੇ ਸਟੇਟ ਬਾਰ ਕੌਸ਼ਲ ਦਾ ਪਹਿਚਾਣ ਪੱਤਰ ਪ੍ਰਦਾਨ ਕੀਤਾ ਜਾਂਦਾਂ ਹੈ, ਇਹਨਾਂ ਦੋਹਾਂ ਦਸਤਾਵੇਜਾਂ ਤੇ ਤੁਹਾਡਾ ਰਜਿਸਟ੍ਰੇਸ਼ਨ ਨੰਬਰ ਦਰਜ ਹੁੰਦਾ ਹੈ ਜੋ ਪੂਰੀ ਜਿੰਦਗੀ ਬਤੌਰ ਵਕੀਲ ਤੁਹਾਡਾ ਪੱਕਾਂ ਨੰਬਰ ਹੁੰਦਾ ਹੈ  ਜਿਵੇਂ ਮੈਂ ਬਾਰ ਕੌਸ਼ਲ ਆਫ ਪੰਜਾਬ ਐਂਡ ਹਰਿਆਣਾ , ਚੰਡੀਗੜ੍ਹ ਵਿੱਚ ਬਤੌਰ ਵਕੀਲ ਰਜਿਸਟ੍ਰਡ ਹੋਇਆ ਹਾਂ। ਰਜਿਸਟ੍ਰੇਸ਼ਨ ਸਮੇਂ ਹੇਠ ਵਿਖਾਏ ਅਨੁਸਾਰ ਦਸਤਾਵੇਜ ਮਿਲਦੇ ਹਨ:

ਮਾਸਟਰਜ਼ ਆਫ ਲਾਅਜ਼ -ਐਲ.ਐਲ.ਐਮ.(LL.M.) ਡਿਗਰੀ ਕੀ ਹੈ ? ਕਿੰਨੇ ਸਾਲ ਦੀ ਹੈ? ਦਾਖਲੇ ਲਈ ਕਿਹੜੀਆਂ ਸ਼ਰਤਾ ਹਨ? ਕੀ ਇਹ ਡਿਗਰੀ ਪ੍ਰੈਕਟਿਸ ਦੇ ਨਾਲ ਪੱਤਰ ਵਿਹਾਰ ਰਾਹੀਂ ਕੀਤੀ ਜਾ ਸਕਦੀ ਹੈ?

 ਮਾਸਟਰ ਆਫ ਲਾਅਜ਼ (ਐਲ.ਐਲ.ਐਮ.) ਬਾਰੇ -       ਲਾਅ ਵਿੱਚ ਬੈਚੂਲਰਜ਼ ਡਿਗਰੀ (ਐਲ.ਐਲ.ਬੀ. ਪ੍ਰੋਫੈਸ਼ਨਲ) ਜੋ ਕਿ ਗਰੈਜੂਏਸ਼ਨ ਤੋਂ ਬਾਅਦ ਤਿੰਨ ਸਾਲ ਦੀ ਹੁੰਦੀ ਹੈ ਕਰਨ ਉਪਰੰਤ ਮਾਸਟਰ ਆਫ ਲਾਅਜ਼ ਦੀ ਡਿਗਰੀ ਵਿੱਚ ਦਾਖਲਾ ਲਿਆ ਜਾ ਸਕਦਾ ਹੈ, ਇਹ ਦਾਖਲਾ ਕਈ ਯੂਨੀਵਰਸਿਟੀਆਂ ਐਲ.ਐਲ.ਬੀ. ਦੇ ਨੰਬਰਾ ਦੇ ਅਧਾਰ ਤੇ ਦਿੰਦੀਆਂ ਹਨ ਜਿਸ ਵਿੱਚ ਕਈ ਯੂਨੀਵਰਸਿਟੀਆ ਪਜਵੰਜਾਂ ਪ੍ਰਤੀਸ਼ਤ (55%) ਅੰਕਾਂ ਦੀ ਮੰਗ ਕਰਦੀਆਂ ਹਨ ਜਦੋਂ ਕਿ ਕਈ ਯੂਨੀਵਰਸਿਟੀਆਂ ਵਿੱਚ ਦਾਖਲੇ ਦੀ ਯੋਗਤਾ ਬੈਚੁਲਰ ਆਫ ਲਾਜ਼ ਵਿੱਚ (ਪੰਜਾਹ ਪ੍ਰਤੀਸ਼ਤ)50% ਰੱਖੀ ਹੈ, ਬਹੁਤ ਸਾਰੀਆਂ ਯੂਨੀਵਰਸਿਟੀਆਂ ਕਿਸੇ ਵੀ ਲਾਅ ਨਾਲ ਸਬੰਧਤ ਡਿਪਲੋਮੇਂ ਵਿੱਚ ਜੇਕਰ 55% ਅੰਕ ਹੋਣ ਤੇ ਨਾਲ ਐਲ.ਐਲ.ਬੀ. ਕੀਤੀ ਹੋਵੇ ਤਾਂ ਵੀ ਐਲ.ਐਲ.ਐਮ. ਵਿੱਚ ਦਾਖਲਾ ਕਰ ਲੈਂਦੀਆਂ ਹਨ।       ਇਸੇ ਤਰ੍ਹਾ ਬਹੁਤ ਸਾਰੀਆਂ ਯੂਨੀਵਰਸਿਟੀਆਂ ਜਿਵੇਂ ਕਿ ਨੈਸ਼ਨਲ ਲਾਅ ਯੂਨੀਵਰਸਿਟੀਆਂ ਜੋ ਕਿ ਲਗਭਗ ਹਰ ਸਟੇਟ ਵਿੱਚ ਮੈਜੂਦ ਹਨ ਇਹ ਦਾਖਲਾ ਕਾਮਨ ਲਾਅ ਐਡਮਿਸ਼ਨ ਟੈਸਟ ਪੋਸਟ ਗਰੈਜੂਏਟ (ਕਲੈਟ ਪੀ.ਜੀ.) ਦੇ ਅੰਕਾਂ ਦੇ ਅਧਾਰ ਤੇ ਦਿੰਦੀਆਂ ਹਨ ਜੋ ਹਰ ਸਾਲ ਐਨ.ਟੀ.ਏ. ਵੱਲੋਂ ਲਿਆ ਜਾਂਦਾਂ ਹੈ, ਐਨ.ਐਲ.ਯੂ. ਤੋਂ ਇਲਾਵਾ ਹੋਰ ਵੀ ਕਈ ਯੂਨੀਵਰਸਿਟੀਆਂ ਕਲੈਟ ਦੇ ਅਧਾਰ ਤੇ ਦਾਖਲਾ ਕਰਦੀਆਂ ਹਨ। ਐਲ.ਐਲ.ਐਮ. ਕਿੰਨੇ ਸਮੇਂ ਦੀ ਡਿਗਰੀ ਹੈ?          ਜਿੱਥੋਂ ਤੱਕ ਐਲ....