ਐਲ.ਐਲ.ਬੀ. ਅਕਾਦਮਿਕ ਤੇ ਪ੍ਰੋਫੈਸ਼ਨਲ ਡਿਗਰੀ ਕੀ ਹੈ?, ਕੀ ਅਕਾਦਮਿਕ ਡਿਗਰੀ ਲੈ ਕੇ ਵਿਅਕਤੀ ਐਡਵੋਕੇਟ(ਵਕੀਲ) ਬਣ ਸਕਦਾ ਹੈ?
ਜਾਂ ਦੂਸਰਾ ਤਰੀਕਾ ਕਿਸੇ ਵੀ ਵਿਸ਼ੇ ਵਿੱਚ ਗਰੈਜੂਏਸ਼ਨ ਭਾਵ (ਬੀ.ਏ., ਬੀ.ਐਸ.ਸੀ., ਬੀ.ਕਾਮ., ਬੀ.ਸੀ.ਏ.) ਜਾਂ ਕੋਈ ਹੋਰ ਗਰੈਜੂਏਸ਼ਨ ਜੋ ਯੂ.ਜੀ.ਸੀ. ਦੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਰਨ ਉਪਰੰਤ ਤਿੰਨ ਸਾਲਾ ਪ੍ਰੋਫੈਸ਼ਨਲ ਡਿਗਰੀ ਕਰਕੇ ਵਕੀਲ ਬਣਿਆ ਜਾਂਦਾਂ ਹੈ। ਬਹੁਤ ਹੀ ਨਾਮਵਾਰ ਯੂਨੀਵਰਸਿਟੀ ਜਾਂ ਕਾਲਜਾਂ ਵਿੱਚ ਦਾਖਲਾ ਕਾਮਨ ਲਾਅ ਐਡਮਿਸਨ ਟੈਸਟ (ਕਲੈਟ) ਯੂ.ਜੀ. ਭਾਵ ਅੰਡਰ ਗਰੈਜੂਏਟ ਰਾਂਹੀਂ ਹੁੰਦਾ ਹੈ ਜੋ ਕਿ ਹਰ ਸਾਲ ਐਨ.ਟੀ.ਏ. ਦੁਆਰਾ ਕਰਵਾਇਆ ਜਾਂਦਾਂ ਹੈ ਤੇ ਬਾਕੀ ਕੁੱਝ ਸਟੇਟ ਤੇ ਪ੍ਰਾਈਵੇਟ ਯੂਨੀਵਰਸਿਟੀਆ ਗਰੈਜੂਏਸ਼ਨ ਦੇ ਅੰਕਾਂ ਦੇ ਅਧਾਰ ਤੇ ਵੀ ਦਾਖਲਾ ਦਿੰਦੀਆਂ ਹਨ।
ਤਿੰਨ ਸਾਲਾ ਡਿਗਰੀ ਕਰਨ ਸਮੇਂ ਭਾਰਤੀ ਯੂਨੀਵਰਸਿਟੀਆਂ ਵਿੱਚ ਦੋ ਤਰ੍ਹਾਂ ਦੀਆਂ ਡਿਗਰੀਆਂ ਦਿੱਤੀਆ ਜਾਂਦੀਆਂ ਹਨ ਜਿਵੇਂ ਕਿ:
1. ਅਕਾਦਮਿਕ ਡਿਗਰੀ - ਜੋ ਕਿ ਦੋ ਸਾਲ ਦੀ ਹੁੰਦੀ ਹੈ ਜਿਸ ਵਿੱਚ ਲਾਅ ਦੇ ਮੁੱਖ ਵਿਸ਼ੇ ਪੜ੍ਹਾਏ ਜਾਂਦੇ ਹਨ ਪਰ ਪ੍ਰੋਸੀਜਰਲ ਲਾਅ ਜਿਵੇਂ ਕਿ ਸੀ.ਆਰ.ਪੀ.ਸੀ.(ਕਰਿਮੀਨਲ ਲਾਅ), ਸੀ.ਪੀ.ਸੀ.(ਸਿਵਲ ਲਾਅ) , ਐਵੀਡੈਂਸ਼ ਲਾਅ (ਸ਼ਹਾਦਤ ਸਬੰਧੀ ਕਾਨੂੰਨ ) ਨਹੀਂ ਪੜ੍ਹਾਇਆ ਜਾਂਦਾਂ । ਇਸ ਡਿਗਰੀ ਨੂੰ ਅਕਾਦਮਿਕ ਡਿਗਰੀ ਕਿਹਾ ਜਾਂਂਦਾਂ ਹੈ ਤੇ ਇਸ ਨਾਲ ਵਿਅਕਤੀ ਲਾਅ ਗਰੈਜੂਏਟ ਤਾਂ ਹੋ ਜਾਂਦਾਂ ਹੈ ਪਰ ਇਸ ਦੇ ਅਧਾਰ ਤੇ ਵਿਅਕਤੀ ਦੀ ਕਿਸੇ ਸਟੇਟ ਬਾਰ ਵਿੱਚ ਰਜਿਸਟ੍ਰੇਸ਼ਨ ਨਹੀਂ ਹੋ ਸਕਦੀ ਭਾਵ ਉਹ ਐਡਵੋਕੇਟ ਜਾਂ ਵਕੀਲ ਨਹੀਂ ਬਣ ਸਕਦਾ ਜੋ ਕਿ ਕਿਸੇ ਹੋਰ ਦੀ ਗੱਲ ਕੋਰਟ ਵਿੱਚ ਰੱਖਣ ਲਈ ਹੋਣਾ ਜਰੂਰੀ ਹੈ।
2. ਪ੍ਰੋਫੈਸ਼ਨਲ ਡਿਗਰੀ - ਇਹ ਡਿਗਰੀ ਅਕਾਦਮਿਕ ਡਿਗਰੀ ਪਾਸ ਕਰਨ ਉਪਰੰਤ ਇੱਕ ਸਾਲ ਹੋਰ ਲਗਾਉਣ ਤੇ ਮਿਲਦੀ ਹੈ ਜਿਸਨੂੰ ਕਿ ਪ੍ਰੋਫੈਸ਼ਨਲ ਈਅਰ ਕਿਹਾ ਜਾਂਦਾਂ ਹੈ । ਇਸ ਸਾਲ ਵਿੱਚ ਉਹ ਵਿਸ਼ੇ ਪੜ੍ਹਾਏ ਜਾਂਦੇ ਹਨ ਜੋ ਕਿ ਕੋਰਟ ਵਿੱਚ ਕੰਮ ਕਰਨ ਲਈ ਬਤੌਰ ਪ੍ਰੋਫੈਸ਼ਨਲ ਸਿੱਖਣੇ ਲਾਜਮੀ ਹਨ । ਇਸ ਸਾਲ ਵਿੱਚ ਜੋ ਵਿਸ਼ੇ ਪੜਾਏ ਜਾਂਦੇ ਹਨ ਉਹ ਹਨ:
I ਕਰਿਮੀਨਲ ਪ੍ਰੋਸੀਜਰ ਕੋਡ (ਸੀ.ਆਰ.ਪੀ.ਸੀ. 1973)
II ਸਿਵਲ ਪ੍ਰੋਸ਼ੀਜਰ ਕੋਡ (ਸੀ.ਪੀ.ਸੀ. 1908)
III ਐਵੀਡੈਂਸ ਐਕਟ 1872 (ਸ਼ਹਾਦਤ ਦਾ ਕਾਨੂੰਨ)
IV ਲੀਗਲ ਲੈਗੂਏਜ਼, ਲੀਗਲ ਰਾਈਟਿੰਗ
V ਆਰਬਿਟਰੇਸ਼ਨ
VI ਲੈਂਡ ਲਾਅ
VII ਡਰਾਫਟਿੰਗ ਪਲੀਡਿੰਗ ਤੇ ਮੂਟ ਕੋਰਟ
VIII ਕਰਿਮੀਨਾਲੋਜੀ ੇਐਂਡ ਪੈਨੋਲੋਜੀ
IX ਟਰਸਟ ਈਕਿਊਟੀ ਆਦਿ।
ਇੱਥੇ ਇਹ ਨੋਟ ਕਰਨਯੋਗ ਹੈ ਕਿ ਕਾਨੂੰਨ ਦਾ ਸਿਲੇਬਸ ਦੇਸ਼ ਭਰ ਦੀਆਂ ਸਾਰੀਆਂ ਯੂਨੀਵਰਸਿਟੀਆ ਦਾ ਲਗਭਗ ਇੱਕ ਹੀ ਹੈ ਸੋ ਜੇਕਰ ਡਿਗਰੀ ਤੇ ਪ੍ਰੈਕਟਿਸ ਲਗਨ ਨਾਲ ਕੀਤੀ ਜਾਵੇ ਤਾਂ ਇਸ ਗੱਲ ਦਾ ਬਹੁਤਾ ਫਰਕ ਨਹੀਂ ਪੈਂਦਾਂ ਕਿ ਤੁਸੀ ਡਿਗਰੀ ਕਿਸ ਯੂਨੀਵਰਸਿਟੀ ਤੋਂ ਕੀਤੀ ਹੈ ਬੱਸ ਫਰਕ ਇਹ ਹੈ ਕਿ ਸੈਟਰਲ ਯੂਨੀਵਰਸਿਟੀਆ ਦੀਆਂ ਫੀਸਾਂ ਬਹੁਤ ਘੱਟ, ਸਟੇਟ ਯੂਨੀਵਰਸਿਟੀਆਂ ਦੀਆਂ ਫੀਸਾ ਜਾਇਜ ਤੇ ਪ੍ਰਾਈਵੇਟ ਯੂਨੀਵਰਸਿਟੀਆਂ ਦੀਆਂ ਫੀਸਾ ਬਹੁਤ ਜਿਆਦਾ ਹਨ।
ਉਪਰ ਇਹ ਦੋਵੇਂ ਤਰ੍ਹਾਂ ਦੀਆਂ ਡਿਗਰੀਆਂ ਦੀਆਂ ਤਸਵੀਰਾ ਪਾਈਆ ਗਈਆ ਹਨ :


ਇਹ ਬਲਾਗ ਪੋਸਟ ਕਰਨ ਦਾ ਕਾਰਨ ਪੰਜਾਬੀ ਭਾਸ਼ਾ ਤੇ ਕਾਨੂੰਨ ਦੀ ਜਾਣਕਾਰੀ ਦਾ ਸੁਮੇਲ ਕਰਕੇ ਬਲਾਗ ਪੜਨ ਵਾਲੇ ਉਹਨਾਂ ਲੋਕਾਂ ਤੱਕ ਪਹਚਾਉਣ ਦਾ ਹੈ ਜਿਹੜ੍ਹੇ ਭਾਸ਼ਾ ਦੇ ਬੰਧਨ ਕਾਰਨ ਇਹ ਨਹੀਂ ਸਮਝ ਪਾਉਦੇ ਸਨ ਕਿ ਕਾਨੂੰਨ ਦੀ ਪੜ੍ਹਾਈ ਕੀ ਹੈ ਤੇ ਇਹ ਕਿੱਥੋਂ ਤੇ ਕਿਵੇਂ ਕੀਤੀ ਜਾ ਸਕਦੀ ਹੈ ਕਿਉਂਕਿ ਨਵੀ ਸਿੱਖਿਆ ਨੀਤੀ ਤਹਿਤ ਸਿੱਖਿਆ ਨੂੰ ਭਾਸ਼ਾ ਬੰਧਨਾ ਤੋਂ ਮੁਕਤ ਕਰਕੇ ਹਰ ਵਿਅਕਤੀ ਤੱਕ ਮਾਤ ਭਾਸ਼ਾ ਵਿੱਚ ਸਿੱਖਿਆ ਪਹੁਚਾਉਣ ਦਾ ਟੀਚਾ ਹੈ ਕਿਉਂਕਿ ਸਿੱਖਿਆ ਕਿਸੇ ਇੱਕ ਖਾਸ਼ ਭਾਸ਼ਾ ਦੀ ਗੁਲਾਮ ਨਾ ਹੋ ਕੇ ਹਰ ਭਾਸ਼ਾ ਵਿੱਚ ਮਹੁਈਆ ਕਰਵਾਉਣੀ ਨਵੀਂ ਸਿੱਖਿਆ ਨੀਤੀ ਦਾ ਮਿਸ਼ਨ ਹੈ, ਬਾਕੀ ਪੰਜਾਬੀ ਵਿੱਚ ਬਲਾਗ ਲਿਖਣ ਨਾਲ ਸਾਡੀ ਭਾਸ਼ਾ ਦੀ ਅਮੀਰੀ ਵੀ ਵਧੇਗੀ, ਇਸ ਲਈ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ, ਪੰਜਾਬੀ ਯੂਨੀਵਰਸਿਟੀ ਪਟਿਆਲਾ (ਜੋ ਕਿ ਡਾਂ ਸੀ.ਪੀ. ਕੰਬੋਜ ਤੇ ਉਹਨਾਂ ਦੀ ਟੀਮ ਅਧੀਨ ਕੰਮ ਕਰ ਰਿਹਾ ਹੈ ) ਵੀ ਸਿਰਤੋੜ ਯਤਨ ਕਰ ਰਿਹਾ ਹੈ।
ReplyDelete