Skip to main content

ਐਲ.ਐਲ.ਬੀ. ਅਕਾਦਮਿਕ ਤੇ ਪ੍ਰੋਫੈਸ਼ਨਲ ਡਿਗਰੀ ਕੀ ਹੈ?, ਕੀ ਅਕਾਦਮਿਕ ਡਿਗਰੀ ਲੈ ਕੇ ਵਿਅਕਤੀ ਐਡਵੋਕੇਟ(ਵਕੀਲ) ਬਣ ਸਕਦਾ ਹੈ?



     ਜਿਵੇਂ ਕਿ ਜਿਆਦਾਤਰ ਲੋਕ ਸਾਇਦ  ਇਸ ਬਾਰੇ ਜਾਣਕਾਰੀ ਰਖਦੇ  ਹਨ ਕਿ ਵਕੀਲ ਬਨਣ ਲਈ ਮੁੱਖ ਤੌਰ ਤੇ ਦੋ ਤਰੀਕੇ ਹਨ ਜਾਂ ਤਾਂ ਕਿਸੇ ਵੀ ਵਿਸ਼ਿਆਂ ਨਾਲ 10+2 ਕਰਕੇ ਪੰਜ ਸਾਲਾ ਲਾਅ ਡਿਗਰੀ ਜਿਵੇਂ ਕਿ ਬੀ.ਏ ਐਲ.ਐਲ.ਬੀ., ਬੀ.ਸੀ.ਏ. ਐਲ.ਐਲ.ਬੀ., ਬੀ, ਕਾਮ. ਐਲ.ਐਲ.ਬੀ. ,ਜਾਂ ਬੀ.ਐਸ.ਸੀ. ਐਲ.ਐਲ.ਬੀ. ਕੀਤੀ ਜਾਂਦੀ ਹੈ।

    ਜਾਂ ਦੂਸਰਾ ਤਰੀਕਾ ਕਿਸੇ ਵੀ ਵਿਸ਼ੇ ਵਿੱਚ ਗਰੈਜੂਏਸ਼ਨ ਭਾਵ (ਬੀ.ਏ., ਬੀ.ਐਸ.ਸੀ., ਬੀ.ਕਾਮ., ਬੀ.ਸੀ.ਏ.) ਜਾਂ ਕੋਈ ਹੋਰ ਗਰੈਜੂਏਸ਼ਨ ਜੋ  ਯੂ.ਜੀ.ਸੀ. ਦੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਰਨ ਉਪਰੰਤ ਤਿੰਨ ਸਾਲਾ ਪ੍ਰੋਫੈਸ਼ਨਲ ਡਿਗਰੀ  ਕਰਕੇ ਵਕੀਲ ਬਣਿਆ ਜਾਂਦਾਂ ਹੈ। ਬਹੁਤ ਹੀ ਨਾਮਵਾਰ ਯੂਨੀਵਰਸਿਟੀ ਜਾਂ ਕਾਲਜਾਂ ਵਿੱਚ ਦਾਖਲਾ ਕਾਮਨ ਲਾਅ ਐਡਮਿਸਨ ਟੈਸਟ (ਕਲੈਟ) ਯੂ.ਜੀ. ਭਾਵ ਅੰਡਰ ਗਰੈਜੂਏਟ ਰਾਂਹੀਂ ਹੁੰਦਾ ਹੈ ਜੋ ਕਿ ਹਰ ਸਾਲ ਐਨ.ਟੀ.ਏ. ਦੁਆਰਾ ਕਰਵਾਇਆ ਜਾਂਦਾਂ ਹੈ ਤੇ ਬਾਕੀ ਕੁੱਝ ਸਟੇਟ ਤੇ ਪ੍ਰਾਈਵੇਟ ਯੂਨੀਵਰਸਿਟੀਆ ਗਰੈਜੂਏਸ਼ਨ ਦੇ ਅੰਕਾਂ ਦੇ ਅਧਾਰ ਤੇ ਵੀ ਦਾਖਲਾ ਦਿੰਦੀਆਂ ਹਨ।

    ਤਿੰਨ ਸਾਲਾ ਡਿਗਰੀ ਕਰਨ ਸਮੇਂ ਭਾਰਤੀ ਯੂਨੀਵਰਸਿਟੀਆਂ ਵਿੱਚ ਦੋ ਤਰ੍ਹਾਂ ਦੀਆਂ ਡਿਗਰੀਆਂ ਦਿੱਤੀਆ ਜਾਂਦੀਆਂ ਹਨ ਜਿਵੇਂ ਕਿ: 

1. ਅਕਾਦਮਿਕ ਡਿਗਰੀ - ਜੋ ਕਿ ਦੋ ਸਾਲ ਦੀ ਹੁੰਦੀ ਹੈ ਜਿਸ ਵਿੱਚ ਲਾਅ ਦੇ ਮੁੱਖ ਵਿਸ਼ੇ ਪੜ੍ਹਾਏ ਜਾਂਦੇ ਹਨ  ਪਰ ਪ੍ਰੋਸੀਜਰਲ ਲਾਅ ਜਿਵੇਂ ਕਿ ਸੀ.ਆਰ.ਪੀ.ਸੀ.(ਕਰਿਮੀਨਲ ਲਾਅ), ਸੀ.ਪੀ.ਸੀ.(ਸਿਵਲ ਲਾਅ) , ਐਵੀਡੈਂਸ਼  ਲਾਅ (ਸ਼ਹਾਦਤ ਸਬੰਧੀ ਕਾਨੂੰਨ ) ਨਹੀਂ ਪੜ੍ਹਾਇਆ ਜਾਂਦਾਂ । ਇਸ ਡਿਗਰੀ ਨੂੰ ਅਕਾਦਮਿਕ ਡਿਗਰੀ ਕਿਹਾ ਜਾਂਂਦਾਂ ਹੈ ਤੇ ਇਸ ਨਾਲ ਵਿਅਕਤੀ ਲਾਅ ਗਰੈਜੂਏਟ ਤਾਂ ਹੋ ਜਾਂਦਾਂ ਹੈ ਪਰ ਇਸ ਦੇ ਅਧਾਰ ਤੇ ਵਿਅਕਤੀ ਦੀ ਕਿਸੇ ਸਟੇਟ ਬਾਰ ਵਿੱਚ ਰਜਿਸਟ੍ਰੇਸ਼ਨ ਨਹੀਂ ਹੋ ਸਕਦੀ ਭਾਵ ਉਹ  ਐਡਵੋਕੇਟ ਜਾਂ ਵਕੀਲ ਨਹੀਂ ਬਣ ਸਕਦਾ ਜੋ ਕਿ ਕਿਸੇ ਹੋਰ ਦੀ ਗੱਲ ਕੋਰਟ ਵਿੱਚ ਰੱਖਣ ਲਈ ਹੋਣਾ ਜਰੂਰੀ ਹੈ।

2. ਪ੍ਰੋਫੈਸ਼ਨਲ ਡਿਗਰੀ - ਇਹ ਡਿਗਰੀ ਅਕਾਦਮਿਕ ਡਿਗਰੀ ਪਾਸ ਕਰਨ ਉਪਰੰਤ ਇੱਕ ਸਾਲ ਹੋਰ ਲਗਾਉਣ ਤੇ ਮਿਲਦੀ ਹੈ ਜਿਸਨੂੰ ਕਿ ਪ੍ਰੋਫੈਸ਼ਨਲ ਈਅਰ ਕਿਹਾ ਜਾਂਦਾਂ ਹੈ । ਇਸ ਸਾਲ ਵਿੱਚ ਉਹ ਵਿਸ਼ੇ ਪੜ੍ਹਾਏ ਜਾਂਦੇ ਹਨ ਜੋ ਕਿ ਕੋਰਟ ਵਿੱਚ ਕੰਮ ਕਰਨ ਲਈ ਬਤੌਰ ਪ੍ਰੋਫੈਸ਼ਨਲ ਸਿੱਖਣੇ ਲਾਜਮੀ ਹਨ । ਇਸ ਸਾਲ ਵਿੱਚ ਜੋ ਵਿਸ਼ੇ ਪੜਾਏ ਜਾਂਦੇ ਹਨ ਉਹ ਹਨ:

I   ਕਰਿਮੀਨਲ ਪ੍ਰੋਸੀਜਰ ਕੋਡ (ਸੀ.ਆਰ.ਪੀ.ਸੀ. 1973)

II  ਸਿਵਲ ਪ੍ਰੋਸ਼ੀਜਰ ਕੋਡ (ਸੀ.ਪੀ.ਸੀ. 1908)

III ਐਵੀਡੈਂਸ ਐਕਟ 1872 (ਸ਼ਹਾਦਤ ਦਾ ਕਾਨੂੰਨ)

IV ਲੀਗਲ ਲੈਗੂਏਜ਼, ਲੀਗਲ ਰਾਈਟਿੰਗ

V ਆਰਬਿਟਰੇਸ਼ਨ

VI ਲੈਂਡ ਲਾਅ

 VII ਡਰਾਫਟਿੰਗ ਪਲੀਡਿੰਗ ਤੇ ਮੂਟ ਕੋਰਟ 

VIII ਕਰਿਮੀਨਾਲੋਜੀ ੇਐਂਡ ਪੈਨੋਲੋਜੀ

IX ਟਰਸਟ ਈਕਿਊਟੀ   ਆਦਿ।

    ਇੱਥੇ ਇਹ ਨੋਟ ਕਰਨਯੋਗ ਹੈ ਕਿ ਕਾਨੂੰਨ ਦਾ ਸਿਲੇਬਸ ਦੇਸ਼ ਭਰ ਦੀਆਂ ਸਾਰੀਆਂ ਯੂਨੀਵਰਸਿਟੀਆ ਦਾ ਲਗਭਗ ਇੱਕ ਹੀ ਹੈ ਸੋ ਜੇਕਰ ਡਿਗਰੀ ਤੇ ਪ੍ਰੈਕਟਿਸ ਲਗਨ ਨਾਲ ਕੀਤੀ ਜਾਵੇ ਤਾਂ ਇਸ ਗੱਲ ਦਾ ਬਹੁਤਾ ਫਰਕ ਨਹੀਂ ਪੈਂਦਾਂ ਕਿ ਤੁਸੀ ਡਿਗਰੀ ਕਿਸ ਯੂਨੀਵਰਸਿਟੀ ਤੋਂ ਕੀਤੀ ਹੈ ਬੱਸ ਫਰਕ ਇਹ ਹੈ ਕਿ ਸੈਟਰਲ ਯੂਨੀਵਰਸਿਟੀਆ ਦੀਆਂ ਫੀਸਾਂ ਬਹੁਤ ਘੱਟ, ਸਟੇਟ ਯੂਨੀਵਰਸਿਟੀਆਂ ਦੀਆਂ ਫੀਸਾ ਜਾਇਜ ਤੇ ਪ੍ਰਾਈਵੇਟ ਯੂਨੀਵਰਸਿਟੀਆਂ ਦੀਆਂ ਫੀਸਾ ਬਹੁਤ ਜਿਆਦਾ ਹਨ।

ਉਪਰ ਇਹ ਦੋਵੇਂ ਤਰ੍ਹਾਂ ਦੀਆਂ ਡਿਗਰੀਆਂ ਦੀਆਂ ਤਸਵੀਰਾ ਪਾਈਆ ਗਈਆ ਹਨ :

Comments

  1. ਇਹ ਬਲਾਗ ਪੋਸਟ ਕਰਨ ਦਾ ਕਾਰਨ ਪੰਜਾਬੀ ਭਾਸ਼ਾ ਤੇ ਕਾਨੂੰਨ ਦੀ ਜਾਣਕਾਰੀ ਦਾ ਸੁਮੇਲ ਕਰਕੇ ਬਲਾਗ ਪੜਨ ਵਾਲੇ ਉਹਨਾਂ ਲੋਕਾਂ ਤੱਕ ਪਹਚਾਉਣ ਦਾ ਹੈ ਜਿਹੜ੍ਹੇ ਭਾਸ਼ਾ ਦੇ ਬੰਧਨ ਕਾਰਨ ਇਹ ਨਹੀਂ ਸਮਝ ਪਾਉਦੇ ਸਨ ਕਿ ਕਾਨੂੰਨ ਦੀ ਪੜ੍ਹਾਈ ਕੀ ਹੈ ਤੇ ਇਹ ਕਿੱਥੋਂ ਤੇ ਕਿਵੇਂ ਕੀਤੀ ਜਾ ਸਕਦੀ ਹੈ ਕਿਉਂਕਿ ਨਵੀ ਸਿੱਖਿਆ ਨੀਤੀ ਤਹਿਤ ਸਿੱਖਿਆ ਨੂੰ ਭਾਸ਼ਾ ਬੰਧਨਾ ਤੋਂ ਮੁਕਤ ਕਰਕੇ ਹਰ ਵਿਅਕਤੀ ਤੱਕ ਮਾਤ ਭਾਸ਼ਾ ਵਿੱਚ ਸਿੱਖਿਆ ਪਹੁਚਾਉਣ ਦਾ ਟੀਚਾ ਹੈ ਕਿਉਂਕਿ ਸਿੱਖਿਆ ਕਿਸੇ ਇੱਕ ਖਾਸ਼ ਭਾਸ਼ਾ ਦੀ ਗੁਲਾਮ ਨਾ ਹੋ ਕੇ ਹਰ ਭਾਸ਼ਾ ਵਿੱਚ ਮਹੁਈਆ ਕਰਵਾਉਣੀ ਨਵੀਂ ਸਿੱਖਿਆ ਨੀਤੀ ਦਾ ਮਿਸ਼ਨ ਹੈ, ਬਾਕੀ ਪੰਜਾਬੀ ਵਿੱਚ ਬਲਾਗ ਲਿਖਣ ਨਾਲ ਸਾਡੀ ਭਾਸ਼ਾ ਦੀ ਅਮੀਰੀ ਵੀ ਵਧੇਗੀ, ਇਸ ਲਈ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ, ਪੰਜਾਬੀ ਯੂਨੀਵਰਸਿਟੀ ਪਟਿਆਲਾ (ਜੋ ਕਿ ਡਾਂ ਸੀ.ਪੀ. ਕੰਬੋਜ ਤੇ ਉਹਨਾਂ ਦੀ ਟੀਮ ਅਧੀਨ ਕੰਮ ਕਰ ਰਿਹਾ ਹੈ ) ਵੀ ਸਿਰਤੋੜ ਯਤਨ ਕਰ ਰਿਹਾ ਹੈ।

    ReplyDelete

Post a Comment

Popular posts from this blog

ਵਕੀਲ ਕਿਵੇਂ ਹਾਇਰ ਕਰੀਏ?

 ਪਹਿਲਾ ਪੜ੍ਹਾਅ, ਚੰਗਾ ਹੈ ਜੇਕਰ ਮਸਲਾ ਪੰਚਾਇਤੀ ਪੱਧਰ ਤੇ ਨਿਬੜ੍ਹ ਜਾਵੇ -    ਪਿਛਲੇ ਦਿਨੀ ਮੈਂ ਕਿਸੇ ਬਹੁਤ ਹੀ ਯੋਗ ਵਕੀਲ ਦੀ ਇੰਟਰਵਿਊ ਸੁਣ ਰਿਹਾ ਸੀ ਤੇ ਉਸ ਵਿੱਚ ਵਕੀਲ ਸਾਹਿਬ ਨੇ ਜਿਕਰ ਕੀਤਾ ਕਿ ਪੁਰਾਣੇ ਸਮਿਆਂ ਵਿੱਚ ਇਹ ਗੱਲ ਕਹੀਂ ਜਾਂਦੀ ਸੀ ਕਿ  ਸਿਆਣਾ ਵਿਅਕਤੀ ਕਦੇ ਵੀ ਕਚਿਹਰੀ ਦੀ ਪੌੜੀ ਨਹੀਂ ਚੜ੍ਹਦਾ, ਤੇ ਸ਼ਾਇਦ ਇਹ ਗੱਲ ਉਸ ਸਮੇਂ ਢੁੱਕਵੀ ਵੀ ਸੀ ਕਿਉਂਕਿ ਉਸ ਸਮੇਂ ਪੰਚਾਇਤਾਂ ਦਾ ਰੁਤਬਾ ਬਹੁਤ ਹੀ ਵੱਡਾ ਸੀ ਤੇ ਕੋਈ ਵੀ ਬੰਦਾ ਪੰਚਾਇਤ ਦੀ ਕਹੀ ਗੱਲ ਨਹੀਂ ਸੀ ਮੋੜਦਾ ਤੇ ਜਿਆਦਾਤਰ ਫੈਂਸਲੇ ਪੰਚਾਇਤ ਲੈਵਲ ਤੇ ਹੀ ਹੋ ਜਾਇਆ ਕਰਦੇ ਸਨ, ਕਿਉਂਕਿ ਅਸਲ ਵਿੱਚ ਪੰਚਾਇਤ ਹੀ ਪਹਿਲੀ ਕੋਰਟ ਹੁੰਦੀ ਸੀ ਤੇ ਪੰਚਾਇਤ ਦੇ ਮੈਂਬਰ ਲੋਕਲ ਜਾਂ ਝਗੜ੍ਹੇ ਵਾਲੀ ਸੁਸਾਇਟੀ ਜਾਂ ਪਿੰਡ ਦੇ ਵਿਅਕਤੀ ਹੀ ਹੋਣ ਕਾਰਨ ਅਸਲੀ ਸੱਚ ਤੋਂ ਜਾਣੂ ਹੁੰਦੇ ਸਨ ਤੇ ਉਹਨਾਂ ਦਾ ਫੈਸਲਾਂ ਨਿਰਸੰਦੇਹ ਉੱਤਮ ਹੁੰਦਾ ਸੀ।       ਪਰ ਇਹ ਗੱਲ ਉਸ ਸਮੇਂ ਦੀ ਪੰਚਾਇਤ ਦੀ ਹੈ ਜਦੋਂ ਪੰਚਾਇਤ ਮੈਂਬਰ ਤੇ ਸਰਪੰਚ ਬਣਨ ਲਈ ਪੈਸਾ ਤੇ ਸ਼ਰਾਬ ਦੀ ਵਰਤੋਂ ਨਹੀਂ ਹੁੰਦੀ ਸੀ ਤੇ ਪਿੰਡ ਦਾ ਸਿਆਣਾ , ਤਜਰਬੇਕਾਰ ਤੇ  ਉਮਰ ਦਰਾਜ ਵਿਅਕਤੀ ਜਿਸਨੇ ਆਪਣੇ ਜੀਵਨ ਵਿੱਚ ਸਹੀ ਤੇ ਗਲਤ ਹੋਏ ਫੈਸਲਿਆਂ ਦੇ ਨਤੀਜੇ ਵੇਖੇ ਹੋਣ ਨੂੰ ਸਰਪੰਚ ਤੇ ਪੰਚਾਇਤ ਮੈਂਬਰ ਬਣਾਇਆ ਜਾਂਦਾਂ ਸੀ। ਜਿੱਥੇੇ ਪੁਰਾਣੇ ਸਮਿਆਂ ਵਿੱਚ ਪੰਚਾਇਤਾਂ ਨਿਰਪੱਖ ਸਨ ਉੱਥੇ ਅਧੁਨ...

ਰਜਿਸਟ੍ਰੇਸ਼ਨ ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ,ਚੰਡੀਗੜ੍ਹ।

 ਐਲ.ਐਲ.ਬੀ. ਦੀ ਤਿੰਨ ਸਾਲਾ ਪ੍ਰੋਫੈਸਨਲ ਡਿਗਰੀ ਪਾਸ ਕਰਨ ਉਪਰੰਤ ਕਿਸੇ ਵੀ ਸਟੇਟ ਬਾਰ ਕੌਸ਼ਲ ਵਿੱਚ ਬਤੌਰ ਐਡਵੋਕੇਟ ਰਜਿਸਟ੍ਰੇਸ਼ਨ ਕਰਵਾਉਣਾ ਲਾਜਮੀ ਹੈ ਜਿਸ ਉਪਰੰਤ ਤੁਹਾਨੂੰ ਰਜਿਸਟ੍ਰੇਸ਼ਨ ਸਰਟੀਫਿਕੇਟ ਤੇ ਸਟੇਟ ਬਾਰ ਕੌਸ਼ਲ ਦਾ ਪਹਿਚਾਣ ਪੱਤਰ ਪ੍ਰਦਾਨ ਕੀਤਾ ਜਾਂਦਾਂ ਹੈ, ਇਹਨਾਂ ਦੋਹਾਂ ਦਸਤਾਵੇਜਾਂ ਤੇ ਤੁਹਾਡਾ ਰਜਿਸਟ੍ਰੇਸ਼ਨ ਨੰਬਰ ਦਰਜ ਹੁੰਦਾ ਹੈ ਜੋ ਪੂਰੀ ਜਿੰਦਗੀ ਬਤੌਰ ਵਕੀਲ ਤੁਹਾਡਾ ਪੱਕਾਂ ਨੰਬਰ ਹੁੰਦਾ ਹੈ  ਜਿਵੇਂ ਮੈਂ ਬਾਰ ਕੌਸ਼ਲ ਆਫ ਪੰਜਾਬ ਐਂਡ ਹਰਿਆਣਾ , ਚੰਡੀਗੜ੍ਹ ਵਿੱਚ ਬਤੌਰ ਵਕੀਲ ਰਜਿਸਟ੍ਰਡ ਹੋਇਆ ਹਾਂ। ਰਜਿਸਟ੍ਰੇਸ਼ਨ ਸਮੇਂ ਹੇਠ ਵਿਖਾਏ ਅਨੁਸਾਰ ਦਸਤਾਵੇਜ ਮਿਲਦੇ ਹਨ:

ਮਾਸਟਰਜ਼ ਆਫ ਲਾਅਜ਼ -ਐਲ.ਐਲ.ਐਮ.(LL.M.) ਡਿਗਰੀ ਕੀ ਹੈ ? ਕਿੰਨੇ ਸਾਲ ਦੀ ਹੈ? ਦਾਖਲੇ ਲਈ ਕਿਹੜੀਆਂ ਸ਼ਰਤਾ ਹਨ? ਕੀ ਇਹ ਡਿਗਰੀ ਪ੍ਰੈਕਟਿਸ ਦੇ ਨਾਲ ਪੱਤਰ ਵਿਹਾਰ ਰਾਹੀਂ ਕੀਤੀ ਜਾ ਸਕਦੀ ਹੈ?

 ਮਾਸਟਰ ਆਫ ਲਾਅਜ਼ (ਐਲ.ਐਲ.ਐਮ.) ਬਾਰੇ -       ਲਾਅ ਵਿੱਚ ਬੈਚੂਲਰਜ਼ ਡਿਗਰੀ (ਐਲ.ਐਲ.ਬੀ. ਪ੍ਰੋਫੈਸ਼ਨਲ) ਜੋ ਕਿ ਗਰੈਜੂਏਸ਼ਨ ਤੋਂ ਬਾਅਦ ਤਿੰਨ ਸਾਲ ਦੀ ਹੁੰਦੀ ਹੈ ਕਰਨ ਉਪਰੰਤ ਮਾਸਟਰ ਆਫ ਲਾਅਜ਼ ਦੀ ਡਿਗਰੀ ਵਿੱਚ ਦਾਖਲਾ ਲਿਆ ਜਾ ਸਕਦਾ ਹੈ, ਇਹ ਦਾਖਲਾ ਕਈ ਯੂਨੀਵਰਸਿਟੀਆਂ ਐਲ.ਐਲ.ਬੀ. ਦੇ ਨੰਬਰਾ ਦੇ ਅਧਾਰ ਤੇ ਦਿੰਦੀਆਂ ਹਨ ਜਿਸ ਵਿੱਚ ਕਈ ਯੂਨੀਵਰਸਿਟੀਆ ਪਜਵੰਜਾਂ ਪ੍ਰਤੀਸ਼ਤ (55%) ਅੰਕਾਂ ਦੀ ਮੰਗ ਕਰਦੀਆਂ ਹਨ ਜਦੋਂ ਕਿ ਕਈ ਯੂਨੀਵਰਸਿਟੀਆਂ ਵਿੱਚ ਦਾਖਲੇ ਦੀ ਯੋਗਤਾ ਬੈਚੁਲਰ ਆਫ ਲਾਜ਼ ਵਿੱਚ (ਪੰਜਾਹ ਪ੍ਰਤੀਸ਼ਤ)50% ਰੱਖੀ ਹੈ, ਬਹੁਤ ਸਾਰੀਆਂ ਯੂਨੀਵਰਸਿਟੀਆਂ ਕਿਸੇ ਵੀ ਲਾਅ ਨਾਲ ਸਬੰਧਤ ਡਿਪਲੋਮੇਂ ਵਿੱਚ ਜੇਕਰ 55% ਅੰਕ ਹੋਣ ਤੇ ਨਾਲ ਐਲ.ਐਲ.ਬੀ. ਕੀਤੀ ਹੋਵੇ ਤਾਂ ਵੀ ਐਲ.ਐਲ.ਐਮ. ਵਿੱਚ ਦਾਖਲਾ ਕਰ ਲੈਂਦੀਆਂ ਹਨ।       ਇਸੇ ਤਰ੍ਹਾ ਬਹੁਤ ਸਾਰੀਆਂ ਯੂਨੀਵਰਸਿਟੀਆਂ ਜਿਵੇਂ ਕਿ ਨੈਸ਼ਨਲ ਲਾਅ ਯੂਨੀਵਰਸਿਟੀਆਂ ਜੋ ਕਿ ਲਗਭਗ ਹਰ ਸਟੇਟ ਵਿੱਚ ਮੈਜੂਦ ਹਨ ਇਹ ਦਾਖਲਾ ਕਾਮਨ ਲਾਅ ਐਡਮਿਸ਼ਨ ਟੈਸਟ ਪੋਸਟ ਗਰੈਜੂਏਟ (ਕਲੈਟ ਪੀ.ਜੀ.) ਦੇ ਅੰਕਾਂ ਦੇ ਅਧਾਰ ਤੇ ਦਿੰਦੀਆਂ ਹਨ ਜੋ ਹਰ ਸਾਲ ਐਨ.ਟੀ.ਏ. ਵੱਲੋਂ ਲਿਆ ਜਾਂਦਾਂ ਹੈ, ਐਨ.ਐਲ.ਯੂ. ਤੋਂ ਇਲਾਵਾ ਹੋਰ ਵੀ ਕਈ ਯੂਨੀਵਰਸਿਟੀਆਂ ਕਲੈਟ ਦੇ ਅਧਾਰ ਤੇ ਦਾਖਲਾ ਕਰਦੀਆਂ ਹਨ। ਐਲ.ਐਲ.ਐਮ. ਕਿੰਨੇ ਸਮੇਂ ਦੀ ਡਿਗਰੀ ਹੈ?          ਜਿੱਥੋਂ ਤੱਕ ਐਲ....