ਪਹਿਲਾ ਪੜ੍ਹਾਅ, ਚੰਗਾ ਹੈ ਜੇਕਰ ਮਸਲਾ ਪੰਚਾਇਤੀ ਪੱਧਰ ਤੇ ਨਿਬੜ੍ਹ ਜਾਵੇ - ਪਿਛਲੇ ਦਿਨੀ ਮੈਂ ਕਿਸੇ ਬਹੁਤ ਹੀ ਯੋਗ ਵਕੀਲ ਦੀ ਇੰਟਰਵਿਊ ਸੁਣ ਰਿਹਾ ਸੀ ਤੇ ਉਸ ਵਿੱਚ ਵਕੀਲ ਸਾਹਿਬ ਨੇ ਜਿਕਰ ਕੀਤਾ ਕਿ ਪੁਰਾਣੇ ਸਮਿਆਂ ਵਿੱਚ ਇਹ ਗੱਲ ਕਹੀਂ ਜਾਂਦੀ ਸੀ ਕਿ ਸਿਆਣਾ ਵਿਅਕਤੀ ਕਦੇ ਵੀ ਕਚਿਹਰੀ ਦੀ ਪੌੜੀ ਨਹੀਂ ਚੜ੍ਹਦਾ, ਤੇ ਸ਼ਾਇਦ ਇਹ ਗੱਲ ਉਸ ਸਮੇਂ ਢੁੱਕਵੀ ਵੀ ਸੀ ਕਿਉਂਕਿ ਉਸ ਸਮੇਂ ਪੰਚਾਇਤਾਂ ਦਾ ਰੁਤਬਾ ਬਹੁਤ ਹੀ ਵੱਡਾ ਸੀ ਤੇ ਕੋਈ ਵੀ ਬੰਦਾ ਪੰਚਾਇਤ ਦੀ ਕਹੀ ਗੱਲ ਨਹੀਂ ਸੀ ਮੋੜਦਾ ਤੇ ਜਿਆਦਾਤਰ ਫੈਂਸਲੇ ਪੰਚਾਇਤ ਲੈਵਲ ਤੇ ਹੀ ਹੋ ਜਾਇਆ ਕਰਦੇ ਸਨ, ਕਿਉਂਕਿ ਅਸਲ ਵਿੱਚ ਪੰਚਾਇਤ ਹੀ ਪਹਿਲੀ ਕੋਰਟ ਹੁੰਦੀ ਸੀ ਤੇ ਪੰਚਾਇਤ ਦੇ ਮੈਂਬਰ ਲੋਕਲ ਜਾਂ ਝਗੜ੍ਹੇ ਵਾਲੀ ਸੁਸਾਇਟੀ ਜਾਂ ਪਿੰਡ ਦੇ ਵਿਅਕਤੀ ਹੀ ਹੋਣ ਕਾਰਨ ਅਸਲੀ ਸੱਚ ਤੋਂ ਜਾਣੂ ਹੁੰਦੇ ਸਨ ਤੇ ਉਹਨਾਂ ਦਾ ਫੈਸਲਾਂ ਨਿਰਸੰਦੇਹ ਉੱਤਮ ਹੁੰਦਾ ਸੀ। ਪਰ ਇਹ ਗੱਲ ਉਸ ਸਮੇਂ ਦੀ ਪੰਚਾਇਤ ਦੀ ਹੈ ਜਦੋਂ ਪੰਚਾਇਤ ਮੈਂਬਰ ਤੇ ਸਰਪੰਚ ਬਣਨ ਲਈ ਪੈਸਾ ਤੇ ਸ਼ਰਾਬ ਦੀ ਵਰਤੋਂ ਨਹੀਂ ਹੁੰਦੀ ਸੀ ਤੇ ਪਿੰਡ ਦਾ ਸਿਆਣਾ , ਤਜਰਬੇਕਾਰ ਤੇ ਉਮਰ ਦਰਾਜ ਵਿਅਕਤੀ ਜਿਸਨੇ ਆਪਣੇ ਜੀਵਨ ਵਿੱਚ ਸਹੀ ਤੇ ਗਲਤ ਹੋਏ ਫੈਸਲਿਆਂ ਦੇ ਨਤੀਜੇ ਵੇਖੇ ਹੋਣ ਨੂੰ ਸਰਪੰਚ ਤੇ ਪੰਚਾਇਤ ਮੈਂਬਰ ਬਣਾਇਆ ਜਾਂਦਾਂ ਸੀ। ਜਿੱਥੇੇ ਪੁਰਾਣੇ ਸਮਿਆਂ ਵਿੱਚ ਪੰਚਾਇਤਾਂ ਨਿਰਪੱਖ ਸਨ ਉੱਥੇ ਅਧੁਨ...
ਸਟੇਟ ਬਾਰ ਕੌਂਸਲ ਵਿੱਚ ਰਜਿਸਟ੍ਰੇਸ਼ਨ ਕਰਵਾਉਣ ਤੋਂ ਬਾਅਦ ਅਗਲਾ ਕੰਮ ਉਸ ਬਾਰ ਐਸੋਸੀਏਸ਼ਨ ਦਾ ਮੈਂਬਰ ਬਨਣਾ ਹੈ ਜਿਸ ਬਾਰ ਵਿੱਚ ਐਡਵੋਕੇਟ ਬਣਨ ਤੋ ਬਾਅਦ ਬਤੌਰ ਵਕੀਲ ਪ੍ਰੈਕਟਿਸ ਕਰਨੀ ਹੈ ਤੇ ਮੈਂ ਇਸ ਕਾਰਜ ਲਈ ਜਿਲ੍ਹਾ ਬਾਰ ਬਠਿੰਡਾ ਦੀ ਮੈਂਬਰਸਿਪ ਲਈ ਹੈ।
ReplyDelete